Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪਟਨਾ ਵਿੱਚ ਗੰਗਾ ਦਰਿਆ ‘ਚ ਕਿਸ਼ਤੀ ਪਲਟੀ, 3 ਦੀ ਮੌਤ, 4 ਲਾਪਤਾ

ਪਟਨਾ ਵਿੱਚ ਗੰਗਾ ਦਰਿਆ ‘ਚ ਕਿਸ਼ਤੀ ਪਲਟੀ, 3 ਦੀ ਮੌਤ, 4 ਲਾਪਤਾ

ਬਿਹਾਰ ਦੀ ਰਾਜਧਾਨੀ ਪਟਨਾ ਦੇ ਬਾਢ਼ ਇਲਾਕੇ ਵਿੱਚ ਵੀਰਵਾਰ ਸਵੇਰੇ ਗੰਗਾ ਦਰਿਆ ਵਿੱਚ ਦਰਦਨਾਕ ਹਾਦਸਾ ਵਾਪਰ ਗਿਆ। ਉਮਾਨਾਥ ਇਲਾਕੇ ਨੇੜੇ ਤੇਜ਼ ਹਵਾ ਅਤੇ ਜ਼ਿਆਦਾ ਸਵਾਰੀਆਂ ਹੋਣ ਕਾਰਨ ਇੱਕ ਕਿਸ਼ਤੀ ਦਰਿਆ ਵਿੱਚ ਪਲਟ ਗਈ। ਇਸ ਹਾਦਸੇ ਵਿੱਚ 3 ਲੋਕਾਂ ਦੀ ਡੁੱਬਣ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਹਾਲੇ ਵੀ ਲਾਪਤਾ ਦੱਸੇ ਜਾ ਰਹੇ ਹਨ। ਉੱਧਰ 7 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ।

ਮ੍ਰਿਤਕਾਂ ਦੀ ਪਛਾਣ ਨੀਲਮ ਕੁਮਾਰੀ (30), ਸ਼੍ਰਵਣ ਮਹਤੋ (36) ਅਤੇ 15 ਸਾਲਾ ਕਾਸ਼ੀ ਕੁਮਾਰ ਵਜੋਂ ਹੋਈ ਹੈ। ਸ਼੍ਰਵਣ ਅਤੇ ਕਾਸ਼ੀ ਪਿਉ-ਪੁੱਤਰ ਸਨ।

ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਵਿੱਚ ਰਾਹੁਲ ਕੁਮਾਰ, ਮਮਤਾ ਦੇਵੀ, ਕਬੂਤਰੀ ਕੁਮਾਰੀ ਅਤੇ ਇੱਕ 16 ਸਾਲਾ ਨਾਬਾਲਿਗ ਲੜਕੀ ਸ਼ਾਮਲ ਹੈ। ਹੋਰ ਜ਼ਖ਼ਮੀਆਂ ਦੀ ਪਛਾਣ ਹਾਲੇ ਨਹੀਂ ਹੋ ਸਕੀ।

ਜਾਣਕਾਰੀ ਅਨੁਸਾਰ ਬਿੰਦ ਟੋਲੀ ਦੇ 14 ਲੋਕ ਵੀਰਵਾਰ ਸਵੇਰੇ ਕਰੀਬ 5:45 ਵਜੇ ਕਿਸ਼ਤੀ ਰਾਹੀਂ ਸਮਸਤੀਪੁਰ ਜ਼ਿਲ੍ਹੇ ਦੇ ਸੁਲਤਾਨਪੁਰ ਦਿਆਰਾ ਇਲਾਕੇ ਵਿੱਚ ਖੇਤੀਬਾੜੀ ਅਤੇ ਸਬਜ਼ੀਆਂ ਤੋੜਣ ਦੇ ਕੰਮ ਲਈ ਗਏ ਸਨ। ਵਾਪਸੀ ਦੌਰਾਨ ਮੌਸਮ ਖਰਾਬ ਹੋ ਗਿਆ ਅਤੇ ਤੇਜ਼ ਹਵਾਵਾਂ ਵਿਚਕਾਰ ਜ਼ਿਆਦਾ ਭਾਰ ਹੋਣ ਕਾਰਨ ਕਿਸ਼ਤੀ ਦਰਿਆ ਦੀ ਵਿਚਕਾਰਲੀ ਧਾਰ ਵਿੱਚ ਡਗਮਗਾਉਣ ਲੱਗੀ ਅਤੇ ਕੁਝ ਹੀ ਸਮੇਂ ਵਿੱਚ ਪਲਟ ਗਈ।

ਕਿਸ਼ਤੀ ਵਿੱਚ ਸਵਾਰ ਲੋਕਾਂ ਨੇ ਦੱਸਿਆ ਕਿ ਹਾਦਸਾ ਇੰਨਾ ਅਚਾਨਕ ਹੋਇਆ ਕਿ ਕਿਸੇ ਨੂੰ ਸੰਭਲਣ ਦਾ ਮੌਕਾ ਨਹੀਂ ਮਿਲਿਆ। ਗੰਗਾ ਦੀ ਤੇਜ਼ ਧਾਰ ਵਿੱਚ ਕਈ ਲੋਕ ਵਹਿ ਗਏ। ਕਿਸ਼ਤੀ ‘ਤੇ ਕਿਸੇ ਤਰ੍ਹਾਂ ਦੇ ਸੁਰੱਖਿਆ ਜਾਂ ਬਚਾਵ ਉਪਕਰਨ ਵੀ ਮੌਜੂਦ ਨਹੀਂ ਸਨ।

ਹਾਦਸਾ ਵੇਖਦੇ ਹੀ ਨੇੜੇ ਮੌਜੂਦ ਮੱਲਾਹਾਂ ਅਤੇ ਸਥਾਨਕ ਗੋਤਾਖੋਰਾਂ ਨੇ ਗੰਗਾ ਵਿੱਚ ਛਾਲ ਮਾਰ ਕੇ 7 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਲਾਪਤਾ ਲੋਕਾਂ ਦੀ ਭਾਲ ਲਈ SDRF ਦੀ ਟੀਮ ਵੱਲੋਂ ਰੈਸਕਿਊ ਆਪਰੇਸ਼ਨ ਜਾਰੀ ਹੈ।