Become a member

Get the best offers and updates relating to Liberty Case News.

― Advertisement ―

spot_img
spot_img
HomeBig Newsਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਨੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ...

ਚੰਡੀਗੜ੍ਹ ਨਗਰ ਨਿਗਮ ਚੋਣਾਂ: ਕਾਂਗਰਸ ਨੇ 30 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ, ਸਾਬਕਾ ਮੇਅਰ ਅਤੇ ਸੇਵਾਮੁਕਤ DSP ਨੂੰ ਵੀ ਦਿੱਤੀ ਟਿਕਟ

ਚੰਡੀਗੜ੍ਹ ਨਗਰ ਨਿਗਮ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਵੱਲੋਂ 30 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਚੰਡੀਗੜ੍ਹ ਟੈਰੀਟੋਰੀਅਲ ਕਾਂਗਰਸ ਕਮੇਟੀ ਦੇ ਪ੍ਰਧਾਨ ਐੱਚ.ਐੱਸ. ਲੱਕੀ ਵੱਲੋਂ ਜਾਰੀ ਕੀਤੀ ਗਈ ਇਸ ਸੂਚੀ ਵਿੱਚ ਵਾਰਡ ਨੰਬਰ 1 ਤੋਂ 35 ਤੱਕ ਦੇ ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਪਾਰਟੀ ਨੇ ਜਨਰਲ, ਅਨੁਸੂਚਿਤ ਜਾਤੀ (SC) ਅਤੇ ਮਹਿਲਾ ਰਾਖਵੇਂ ਵਾਰਡਾਂ ਦੇ ਆਧਾਰ ‘ਤੇ ਉਮੀਦਵਾਰਾਂ ਦੀ ਚੋਣ ਕੀਤੀ ਹੈ।

ਨਗਰ ਨਿਗਮ ਚੋਣਾਂ ਲਈ 23 ਦਸੰਬਰ ਨੂੰ ਵੋਟਾਂ ਪੈਣਗੀਆਂ, ਜਦਕਿ 26 ਦਸੰਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

13 ਮਹਿਲਾਵਾਂ ਨੂੰ ਦਿੱਤੀ ਟਿਕਟ

ਕਾਂਗਰਸ ਵੱਲੋਂ ਜਾਰੀ 30 ਉਮੀਦਵਾਰਾਂ ਦੀ ਸੂਚੀ ਵਿੱਚ 21 ਉਮੀਦਵਾਰ ਜਨਰਲ ਵਰਗ ਨਾਲ ਸਬੰਧਤ ਹਨ, ਜਦਕਿ 4 ਉਮੀਦਵਾਰ ਰਾਖਵੇਂ ਵਰਗ ਵਿੱਚੋਂ ਹਨ। ਇਸ ਵਾਰ ਪਾਰਟੀ ਨੇ 13 ਮਹਿਲਾਵਾਂ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ।

ਮਹਿਲਾ ਰਾਖਵੇਂ ਵਾਰਡਾਂ ਵਿੱਚ ਜਨਰਲ ਵਰਗ ਦੀਆਂ ਚਾਰ ਅਤੇ ਰਾਖਵੇਂ ਵਰਗ ਦੀ ਇੱਕ ਮਹਿਲਾ ਨੂੰ ਟਿਕਟ ਦਿੱਤੀ ਗਈ ਹੈ। ਇਸੇ ਤਰ੍ਹਾਂ ਮਹਿਲਾ ਗੈਰ-ਰਾਖਵੇਂ ਵਾਰਡਾਂ ਵਿੱਚ ਜਨਰਲ ਵਰਗ ਦੀਆਂ ਸੱਤ ਅਤੇ ਰਾਖਵੇਂ ਵਰਗ ਦੀ ਇੱਕ ਮਹਿਲਾ ਉਮੀਦਵਾਰ ਨੂੰ ਚੋਣ ਲੜਨ ਦਾ ਮੌਕਾ ਦਿੱਤਾ ਗਿਆ ਹੈ।

ਦੋ ਮੌਜੂਦਾ ਕੌਂਸਲਰਾਂ ‘ਤੇ ਮੁੜ ਜਤਾਇਆ ਭਰੋਸਾ

ਕਾਂਗਰਸ ਨੇ ਆਪਣੇ ਦੋ ਮੌਜੂਦਾ ਕੌਂਸਲਰਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਨ੍ਹਾਂ ਵਿੱਚ ਵਾਰਡ ਨੰਬਰ 12 ਤੋਂ ਸਚਿਨ ਗਾਲਵ ਅਤੇ ਵਾਰਡ ਨੰਬਰ 34 ਤੋਂ ਗੁਰਪ੍ਰੀਤ ਗਾਬੀ ਸ਼ਾਮਲ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 17 ਤੋਂ ਮੋਨਿਕਾ ਨਾਗਪਾਲ ਨੂੰ ਉਮੀਦਵਾਰ ਬਣਾਇਆ ਗਿਆ ਹੈ, ਜੋ ਮੌਜੂਦਾ ਕੌਂਸਲਰ ਦਮਨਪ੍ਰੀਤ ਦੀ ਪਤਨੀ ਹੈ।

AAP ਛੱਡ ਕੇ ਆਏ ਤਿੰਨ ਸਾਬਕਾ ਕੌਂਸਲਰਾਂ ਨੂੰ ਟਿਕਟ

ਕਾਂਗਰਸ ਨੇ ਆਮ ਆਦਮੀ ਪਾਰਟੀ (AAP) ਦੇ ਤਿੰਨ ਸਾਬਕਾ ਕੌਂਸਲਰਾਂ ਨੂੰ ਵੀ ਆਪਣੀ ਸੂਚੀ ਵਿੱਚ ਥਾਂ ਦਿੱਤੀ ਹੈ। ਇਨ੍ਹਾਂ ਵਿੱਚ ਵਾਰਡ ਨੰਬਰ 18 ਤੋਂ ਤਰੁਣ ਮਹਿਤਾ, ਵਾਰਡ ਨੰਬਰ 23 ਤੋਂ ਪ੍ਰੇਮਲਤਾ ਅਤੇ ਵਾਰਡ ਨੰਬਰ 31 ਤੋਂ ਰਾਮਚੰਦਰ ਯਾਦਵ ਦੇ ਨਾਂ ਸ਼ਾਮਲ ਹਨ। ਇਹ ਤਿੰਨੇ ਪਿਛਲੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ‘ਤੇ ਕੌਂਸਲਰ ਚੁਣੇ ਗਏ ਸਨ।

ਸਾਬਕਾ ਮੇਅਰ ਅਤੇ ਸੇਵਾਮੁਕਤ DSP ਵੀ ਚੋਣ ਮੈਦਾਨ ਵਿੱਚ

ਕਾਂਗਰਸ ਦੀ ਸੂਚੀ ਵਿੱਚ ਕਈ ਜਾਣੇ-ਪਛਾਣੇ ਚਿਹਰਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਵਾਰਡ ਨੰਬਰ 26 ਤੋਂ ਚੰਡੀਗੜ੍ਹ ਦੀ ਸਾਬਕਾ ਮੇਅਰ ਕਮਲੇਸ਼ ਬਨਾਰਸੀ ਦਾਸ ਨੂੰ ਟਿਕਟ ਦਿੱਤੀ ਗਈ ਹੈ। ਉੱਥੇ ਹੀ ਵਾਰਡ ਨੰਬਰ 13 ਤੋਂ ਮਹਿਲਾ ਕਾਂਗਰਸ ਦੀ ਪ੍ਰਧਾਨ ਨੰਦਿਤਾ ਹੁੱਡਾ ਚੋਣ ਲੜੇਗੀ।

ਇਸ ਤੋਂ ਇਲਾਵਾ ਵਾਰਡ ਨੰਬਰ 24 ਤੋਂ ਚਰਨਜੀਤ ਵਰਕ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਹ ਚੰਡੀਗੜ੍ਹ ਪੁਲਿਸ ਵਿੱਚੋਂ DSP ਦੇ ਅਹੁਦੇ ਤੋਂ ਸੇਵਾਮੁਕਤ ਹੋਏ ਹਨ। ਉਨ੍ਹਾਂ ਨੇ ਵੀਰਵਾਰ ਨੂੰ ਹੀ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਸੀ।