Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਨਦੀ ਪਾਰ ਕਰਦਿਆਂ ਪਲਟ ਗਈ ਸਵਾਰੀਆਂ ਨਾਲ ਭਰੀ ਕਿਸ਼ਤੀ ! ਘੱਟੋ-ਘੱਟ 15...

ਨਦੀ ਪਾਰ ਕਰਦਿਆਂ ਪਲਟ ਗਈ ਸਵਾਰੀਆਂ ਨਾਲ ਭਰੀ ਕਿਸ਼ਤੀ ! ਘੱਟੋ-ਘੱਟ 15 ਲੋਕਾਂ ਦੀ ਮੌਤ

 

ਇੰਟਰਨੈਸ਼ਨਲ- ਅਫਰੀਕੀ ਦੇਸ਼ ਸੂਡਾਨ ਤੋਂ ਇਕ ਬੇਹੱਦ ਮੰਦਬਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਨੀਲ ਨਦੀ ਵਿੱਚ ਇੱਕ ਯਾਤਰੀਆਂ ਨਾਲ ਭਰੀ ਕਿਸ਼ਤੀ ਡੁੱਬ ਜਾਣ ਕਾਰਨ ਘੱਟੋ-ਘੱਟ 15 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਇਹ ਹਾਦਸਾ ਬੁੱਧਵਾਰ ਨੂੰ ਉਸ ਵੇਲੇ ਵਾਪਰਿਆ ਜਦੋਂ ਲੱਕੜ ਦੀ ਇੱਕ ਕਿਸ਼ਤੀ ਤੇਜ਼ ਲਹਿਰਾਂ ਦੀ ਲਪੇਟ ਵਿੱਚ ਆ ਕੇ ਪਲਟ ਗਈ।

 

ਇਸ ਬੇੜੀ ਵਿੱਚ ਔਰਤਾਂ, ਬਜ਼ੁਰਗਾਂ ਅਤੇ ਬੱਚਿਆਂ ਸਮੇਤ 27 ਤੋਂ ਵੱਧ ਯਾਤਰੀ ਸਵਾਰ ਸਨ। ਇਹ ਬੇੜੀ ਤੈਯਬਾ ਅਲ-ਖਾਵਦ ਅਤੇ ਦੈਮ ਅਲ-ਕਰਾਈ ਪਿੰਡਾਂ ਵਿਚਕਾਰ ਸਫ਼ਰ ਕਰ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਨਾਗਰਿਕ ਸੁਰੱਖਿਆ ਇਕਾਈਆਂ ਮੌਕੇ ‘ਤੇ ਪਹੁੰਚੀਆਂ, ਜਿੱਥੋਂ ਹੁਣ ਤੱਕ 15 ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ 8 ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਹੈ। ਇਸ ਤੋਂ ਇਲਾਵਾ ਘੱਟੋ-ਘੱਟ 4 ਯਾਤਰੀ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।

 

‘ਸੂਡਾਨ ਡਾਕਟਰਜ਼ ਨੈੱਟਵਰਕ’ ਨੇ ਇਸ ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਨਦੀ ਟ੍ਰਾਂਸਪੋਰਟ ਵਿੱਚ ਸੁਰੱਖਿਆ ਮਾਪਦੰਡਾਂ ਦੀ ਘਾਟ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਵਿਸ਼ੇਸ਼ ਬਚਾਅ ਟੀਮਾਂ ਅਤੇ ਆਧੁਨਿਕ ਉਪਕਰਨ ਤਾਇਨਾਤ ਕੀਤੇ ਜਾਣ।

 

ਜ਼ਿਕਰਯੋਗ ਹੈ ਕਿ ਸੂਡਾਨ ਵਿੱਚ ਨੀਲ ਨਦੀ ਦੇ ਦੋਵਾਂ ਕਿਨਾਰਿਆਂ ਨੂੰ ਜੋੜਨ ਵਾਲੇ ਪੁਲ ਬਹੁਤ ਘੱਟ ਹਨ। ਖਾਸ ਕਰਕੇ ਪੇਂਡੂ ਇਲਾਕਿਆਂ ਵਿੱਚ ਲੋਕ ਆਉਣ-ਜਾਣ ਲਈ ਪੁਰਾਣੀਆਂ ਅਤੇ ਲੱਕੜ ਦੀਆਂ ਬੇੜੀਆਂ ‘ਤੇ ਨਿਰਭਰ ਹਨ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਹੜ੍ਹ ਦੇ ਮੌਸਮ ਵਿੱਚ ਅਜਿਹੀਆਂ ਕੱਚੀਆਂ ਬੇੜੀਆਂ ਦੀ ਵਰਤੋਂ ਜਾਨਲੇਵਾ ਸਾਬਤ ਹੋ ਸਕਦੀ ਹੈ।