Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦੂਰਦਰਸ਼ਨ ਦੀ ਸੀਨੀਅਰ ਨਿਊਜ਼ ਐਂਕਰ ਸਰਲਾ ਮਾਹੇਸ਼ਵਰੀ ਦਾ ਦਿਹਾਂਤ

ਦੂਰਦਰਸ਼ਨ ਦੀ ਸੀਨੀਅਰ ਨਿਊਜ਼ ਐਂਕਰ ਸਰਲਾ ਮਾਹੇਸ਼ਵਰੀ ਦਾ ਦਿਹਾਂਤ

 

ਨਵੀਂ ਦਿੱਲੀ- ਦੂਰਦਰਸ਼ਨ ਦੀ ਸੀਨੀਅਰ ਨਿਊਜ਼ ਐਂਕਰ ਸਰਲਾ ਮਾਹੇਸ਼ਵਰੀ ਦਾ 71 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ ਹੈ। ਉਹ 1980 ਅਤੇ 1990 ਦੇ ਦਹਾਕੇ ‘ਚ ਡੀਡੀ ਨਿਊਜ਼ ਦੇ ਸਭ ਤੋਂ ਪ੍ਰਸਿੱਧ ਚਿਹਰਿਆਂ ‘ਚੋਂ ਇਕ ਸਨ ਅਤੇ ਉਨ੍ਹਾਂ ਦੀ ਪਛਾਣ ਇਕ ਸਨਮਾਨਿਤ ਸਮਾਚਾਰ ਵਾਚਕ ਵਜੋਂ ਸੀ। ਪਰਿਵਾਰ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਉਨ੍ਹਾਂ ਦਾ ਅੰਤਿਮ ਸੰਸਕਾਰ 12 ਫਰਵਰੀ ਨੂੰ ਸ਼ਾਮ 4 ਵਜੇ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ।

 

ਤਿੰਨ ਦਹਾਕਿਆਂ ਦਾ ਸ਼ਾਨਦਾਰ ਸਫਰ

ਸਰਲਾ ਮਾਹੇਸ਼ਵਰੀ ਨੇ ਦੂਰਦਰਸ਼ਨ ‘ਚ ਆਪਣੇ ਸਫ਼ਰ ਦੀ ਸ਼ੁਰੂਆਤ ਸਾਲ 1976 ‘ਚ ਇਕ ਅਨਾਊਂਸਰ ਵਜੋਂ ਕੀਤੀ ਸੀ ਅਤੇ ਸਾਲ 2005 ਤੱਕ ਉਹ ਨਿਊਜ਼ ਐਂਕਰ ਵਜੋਂ ਸੇਵਾਵਾਂ ਨਿਭਾਉਂਦੇ ਰਹੇ। ਲਗਭਗ ਤਿੰਨ ਦਹਾਕਿਆਂ ਦੇ ਇਸ ਲੰਬੇ ਸਫਰ ਦੌਰਾਨ ਉਹ ਆਪਣੀ ਸੋਮਨੀ ਆਵਾਜ਼, ਸਹੀ ਉਚਾਰਨ ਅਤੇ ਗੰਭੀਰ ਪੇਸ਼ਕਾਰੀ ਲਈ ਦਰਸ਼ਕਾਂ ਵਿੱਚ ਇੱਕ ਜਾਣੀ-ਪਛਾਣੀ ਆਵਾਜ਼ ਬਣੇ ਰਹੇ।

ਡੀਡੀ ਨਿਊਜ਼ ਨੇ ਦਿੱਤੀ ਸ਼ਰਧਾਂਜਲੀ

ਡੀਡੀ ਨਿਊਜ਼ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਉਨ੍ਹਾਂ ਨੂੰ ਭਾਵਪੂਰਤ ਸ਼ਰਧਾਂਜਲੀ ਭੇਂਟ ਕੀਤੀ ਹੈ। ਡੀਡੀ ਨਿਊਜ਼ ਅਨੁਸਾਰ, ਉਨ੍ਹਾਂ ਦੀ ਸਾਦਗੀ, ਸੰਜਮ ਅਤੇ ਸ਼ਖਸੀਅਤ ਨੇ ਦਰਸ਼ਕਾਂ ਦੇ ਮਨ ‘ਚ ਡੂੰਘਾ ਭਰੋਸਾ ਕਾਇਮ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ਦੀ ਖਬਰ ਸੁਣ ਕੇ ਪ੍ਰਸ਼ੰਸਕ ਬਹੁਤ ਦੁਖੀ ਹਨ ਅਤੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਸ਼ਰਧਾਂਜਲੀ ਦੇ ਰਹੇ ਹਨ।