ਗੁਰਦਾਸਪੁਰ – ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ‘ਤੇ ਸੇਬਾਂ ਨਾਲ ਭਰੀ ਗੱਡੀ ਨੈਸ਼ਨਲ ਹਾਈਵੇਅ ‘ਤੇ ਪਲਟ ਗਈ। ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇਅ ‘ਤੇ ਹੀ ਖਿੱਲਰ ਗਏ। ਘਟਨਾ ਸਵੇਰ ਸਮੇਂ ਵਾਪਰੀ। ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦਿਆਂ ਡਿਵਾਈਡਰ ਨਾਲ ਟਕਰਾ ਗਿਆ, ਜਿਸ ਕਰਕੇ ਇਹ ਹਾਦਸਾ ਵਾਪਰ ਗਿਆ।
ਸਵੇਰ ਸਾਰ ਨੈਸ਼ਨਲ ਹਾਈਵੇਅ ‘ਤੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ‘ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਦਾ ਸਾਮਾਨ ਚੋਰੀ ਕਰ ਲੈਂਦੇ ਹਨ ਜਦਕਿ ਲੋਕਾਂ ਨੂੰ ਇਸ ਮੌਕੇ ‘ਤੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਜ਼ਰੂਰਤ ਹੁੰਦੀ ਹੈ, ਜਿਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ। ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜੀ ਮੰਡੀ ਦੇ ਵਪਾਰੀ ਵੱਲੋਂ ਇਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੋਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜਣ ਦੀ ਕੰਮ ਸ਼ੁਰੂ ਕਰ ਦਿੱਤਾ ਗਿਆ