Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਬੀਅਰ ਦੇ ਕੈਨਾਂ 'ਚ ਲੁਕੋ ਕੇ ਲਿਆਂਦਾ ਅਰਬਾਂ ਦਾ ਨਸ਼ਾ ! ਬਲਤੇਜ...

ਬੀਅਰ ਦੇ ਕੈਨਾਂ ‘ਚ ਲੁਕੋ ਕੇ ਲਿਆਂਦਾ ਅਰਬਾਂ ਦਾ ਨਸ਼ਾ ! ਬਲਤੇਜ ਸਿੰਘ ਨੂੰ ਨਿਊਜ਼ੀਲੈਂਡ ‘ਚ ਸੁਣਾਈ ਗਈ 22 ਸਾਲ ਕੈਦ

 

ਇੰਟਰਨੈਸ਼ਨਲ – ਨਿਊਜ਼ੀਲੈਂਡ ਦੀ ਇੱਕ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਵਿੱਚ ਭਾਰਤੀ ਮੂਲ ਦੇ ਬਲਤੇਜ ਸਿੰਘ ਅਗਵਾਨ ਨੂੰ 22 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਬਲਤੇਜ ਸਿੰਘ ‘ਤੇ ਦੋਸ਼ ਹੈ ਕਿ ਉਸ ਨੇ ਵੱਡੀ ਮਾਤਰਾ ਵਿੱਚ ਖ਼ਤਰਨਾਕ ‘ਲਿਕੁਇਡ ਮੈਥਾਮਫੇਟਾਮਾਈਨ’ ਨਿਊਜ਼ੀਲੈਂਡ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਮੰਗਵਾਇਆ ਸੀ।

ਦੱਸਿਆ ਜਾ ਰਿਹਾ ਹੈ ਕਿ ਬਲਤੇਜ ਸਿੰਘ ਅਗਵਾਨ ਇੰਦਰਾ ਗਾਂਧੀ ਦੇ ਕਾਤਲ ਸਤਵੰਤ ਸਿੰਘ ਦਾ ਭਤੀਜਾ ਹੈ। ਉਸ ਨੇ ਇਸ ਨਸ਼ੇ ਨੂੰ ਬਹੁਤ ਹੀ ਚਲਾਕੀ ਨਾਲ ਬੀਅਰ ਦੀਆਂ ਕੈਨਾਂ ਵਿੱਚ ਲੁਕਾ ਕੇ ਨਿਊਜ਼ੀਲੈਂਡ ਭੇਜਿਆ ਸੀ। ਜਾਂਚ ਏਜੰਸੀਆਂ ਨੇ ਜਦੋਂ ਇਨ੍ਹਾਂ ਕੈਨਾਂ ਦੀ ਜਾਂਚ ਕੀਤੀ ਤਾਂ ਉਨ੍ਹਾਂ ਵਿੱਚੋਂ ਬੀਅਰ ਦੀ ਬਜਾਏ ਭਾਰੀ ਮਾਤਰਾ ਵਿੱਚ ਡਰੱਗ ਬਰਾਮਦ ਹੋਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 600-700 ਕਰੋੜ ਰੁਪਏ ਦੱਸੀ ਜਾਂਦੀ ਹੈ। ਰਿਪੋਰਟਾਂ ਅਨੁਸਾਰ, ਬਲਤੇਜ ਸਿੰਘ ਅਗਵਾਨ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ੀ ਸਤਵੰਤ ਸਿੰਘ ਦਾ ਭਤੀਜਾ ਹੈ। ਉਸ ਦੇ ਕਥਿਤ ਖਾਲਿਸਤਾਨੀ ਸਬੰਧਾਂ ਅਤੇ ‘ਨਾਰਕੋ-ਟੈਰਰਿਜ਼ਮ’ ਵਿੱਚ ਸ਼ਮੂਲੀਅਤ ਨੂੰ ਲੈ ਕੇ ਵੀ ਜਾਂਚ ਹੋ ਰਹੀ ਹੈ।

ਨਿਊਜ਼ੀਲੈਂਡ ਦੀ ਅਦਾਲਤ ਨੇ ਇਸ ਨੂੰ ਸਮਾਜ ਲਈ ਇੱਕ ਗੰਭੀਰ ਖ਼ਤਰਾ ਮੰਨਦਿਆਂ ਬਲਤੇਜ ਸਿੰਘ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਕਿਹਾ ਕਿ ਅਜਿਹੇ ਗੰਭੀਰ ਅਪਰਾਧਾਂ ਲਈ ਸਖ਼ਤ ਸਜ਼ਾ ਦੇਣਾ ਜ਼ਰੂਰੀ ਹੈ ਤਾਂ ਜੋ ਭਵਿੱਖ ਵਿੱਚ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰੇ। ਇਸ ਆਪਰੇਸ਼ਨ ਨੂੰ ਨਿਊਜ਼ੀਲੈਂਡ ਪੁਲਸ ਅਤੇ ਕਸਟਮ ਵਿਭਾਗ ਦੀ ਇੱਕ ਵੱਡੀ ਸਫਲਤਾ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਡਰੱਗ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਹੈ।