Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕਤਲ ਮਾਮਲੇ 'ਚ ਲਾਰੈਂਸ ਬਿਸ਼ਨੋਈ ਬਰੀ! ਚੰਡੀਗੜ੍ਹ ਅਦਾਲਤ ਦਾ 7 ਸਾਲ ਪੁਰਾਣੇ...

ਕਤਲ ਮਾਮਲੇ ‘ਚ ਲਾਰੈਂਸ ਬਿਸ਼ਨੋਈ ਬਰੀ! ਚੰਡੀਗੜ੍ਹ ਅਦਾਲਤ ਦਾ 7 ਸਾਲ ਪੁਰਾਣੇ ਕੇਸ ‘ਚ ਵੱਡਾ ਫ਼ੈਸਲਾ

 

 

ਚੰਡੀਗੜ੍ਹ  : ਸ਼ਹਿਰ ਦੇ ਚਰਚਾ ’ਚ ਰਹੇ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਕਤਲ ਕੇਸ ’ਚ ਜ਼ਿਲ੍ਹਾ ਅਦਾਲਤ ਨੇ ਵੱਡਾ ਫ਼ੈਸਲਾ ਸੁਣਾਉਂਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਸਮੇਤ ਪੰਜ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਲਾਰੈਂਸ ਗੈਂਗ ਨਾਲ ਜੁੜੇ ਤਿੰਨ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਤਿੰਨੇ ਦੋਸ਼ੀਆਂ ਦੀ ਸਜ਼ਾ ’ਤੇ ਅਦਾਲਤ 20 ਫਰਵਰੀ ਨੂੰ ਫ਼ੈਸਲਾ ਸੁਣਾਏਗੀ। ਚੰਡੀਗੜ੍ਹ ਪੁਲਸ ਦੀ ਅਪਰਾਧ ਸ਼ਾਖਾ ਨੇ ਸਤੰਬਰ 2019 ’ਚ ਜਾਂਚ ਤੋਂ ਬਾਅਦ ਲਾਰੈਂਸ ਬਿਸ਼ਨੋਈ ਸਮੇਤ ਅੱਠ ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕੀਤੀ ਸੀ।

ਦੋਸ਼ ਲਗਾਇਆ ਗਿਆ ਸੀ ਕਿ ਕਤਲ ਜੇਲ੍ਹ ਤੋਂ ਸੰਚਾਲਿਤ ਨੈੱਟਵਰਕ ਰਾਹੀਂ ਯੋਜਨਾਬੱਧ ਤਰੀਕੇ ਨਾਲ ਕਰਵਾਇਆ ਗਿਆ। ਲਾਰੈਂਸ ਬਿਸ਼ਨੋਈ, ਧਰਮਿੰਦਰ ਸਿੰਘ, ਅਭਿਸ਼ੇਕ ਉਰਫ਼ ਬੰਟੀ, ਰਾਜੂ ਬਸੋਦੀ ਅਤੇ ਦੀਪਕ ਰੰਗਾ ਨੂੰ ਬਰੀ ਕਰ ਦਿੱਤਾ ਗਿਆ ਹੈ, ਜਦੋਂਕਿ ਸ਼ੁਭਮ ਉਰਫ਼ ਬਿਗਨੀ, ਮਨਜੀਤ ਉਰਫ਼ ਮੋਟਾ ਅਤੇ ਰਾਜਨ ਉਰਫ਼ ਜਾਟ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਬਰੀ ਕੀਤੇ ਗਏ ਅਤੇ ਦੋਸ਼ੀ ਠਹਿਰਾਏ ਗਏ ਲੋਕ ਚੰਡੀਗੜ੍ਹ, ਦਿੱਲੀ, ਅੰਬਾਲਾ ਅਤੇ ਗੁਜਰਾਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਦੱਸੇ ਗਏ ਹਨ।

ਇਹ ਸੀ ਮਾਮਲਾ

28 ਸਤੰਬਰ, 2019 ਨੂੰ ਸੈਕਟਰ-45, ਬੁੜੈਲ ਪਿੰਡ ’ਚ ਪ੍ਰਾਪਰਟੀ ਡੀਲਰ ਰਾਜਵੀਰ ਸਿੰਘ ਉਰਫ਼ ਸੋਨੂੰ ਸ਼ਾਹ ਦਾ ਉਸਦੇ ਦਫ਼ਤਰ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰਾਂ ਨੇ ਕਰੀਬ 14 ਰਾਊਂਡ ਫਾਇਰ ਕੀਤੇ ਸਨ। ਸੋਨੂੰ ਸ਼ਾਹ ਦੇ ਨਾਲ ਹੀ ਜੋਗਿੰਦਰ ਸਿੰਘ ਅਤੇ ਪਰਮਿੰਦਰ ਜ਼ਖਮੀ ਹੋ ਗਏ ਸੀ। ਕਤਲ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇੱਕ ਵਾਇਸ ਮੈਸੇਜ਼ ਸਾਹਮਣੇ ਆਇਆ ਸੀ, ਜਿਸ ’ਚ ਕਥਿਤ ਤੌਰ ’ਤੇ ਰਾਜੂ ਬਸੋਦੀ ਨੇ ਬਿਸ਼ਨੋਈ ਗੈਂਗ ਵੱਲੋਂ ਕਤਲ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਸੀ।