ਨਵੀਂ ਦਿੱਲੀ : ਭਾਰਤ ਵਿੱਚ ਲੱਖਾਂ ਬੱਚੇ ਹਰ ਰੋਜ਼ ਸਕੂਲ ਜਾਣ ਲਈ ਸਕੂਲ ਵਰਦੀਆਂ ਦਾ ਇਸਤੇਮਾਲ ਕਰਦੇ ਹਨ, ਜਿਸ ਨੂੰ ਲੈ ਕੇ ਇਕ ਅਹਿਮ ਗੱਲ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਬੱਚਿਆਂ ਦੀਆਂ ਸਕੂਲ ਵਰਦੀਆਂ ਜ਼ਿਆਦਾਤਰ ਪੋਲਿਸਟਰ ਫੈਬਰਿਕ ਤੋਂ ਬਣੀਆਂ ਹੁੰਦੀਆਂ ਹਨ। ਇਹ ਕੱਪੜਾ ਪੈਟਰੋਲੀਅਮ ਤੋਂ ਬਣਿਆ ਹੈ ਅਤੇ ਇਸ ਵਿੱਚ ਚਮਕਦਾਰ, ਦਾਗ-ਰੋਧਕ ਜਾਂ ਝੁਰੜੀਆਂ-ਮੁਕਤ ਬਣਾਉਣ ਲਈ ਬਹੁਤ ਸਾਰੇ ਰਸਾਇਣ ਪਦਾਰਥ ਮਿਲਾਏ ਜਾਂਦੇ ਹਨ। ਇਹ ਰਸਾਇਣ ਬੱਚਿਆਂ ਦੀ ਸਿਹਤ ਲਈ ਖ਼ਤਰਨਾਕ ਹੋ ਸਕਦੇ ਹਨ।
ਸਕੂਲ ਵਰਦੀਆਂ ‘ਚ ਖ਼ਤਰਨਾਕ ਰਸਾਇਣ
Azo dyes : ਸਸਤੇ ਅਤੇ ਚਮਕਦਾਰ ਰੰਗ ਬਣਾਉਣ ਲਈ (ਧੱਫੜ, ਕੈਂਸਰ ਦਾ ਖ਼ਤਰਾ)
PFAS (forever chemicals) : ਦਾਗ਼ ਅਤੇ ਵਾਟਰਪ੍ਰੂਫ਼ ਫਿਨਿਸ਼ (ਥਾਇਰਾਇਡ ਅਤੇ ਕੈਂਸਰ ਨਾਲ ਜੁੜਿਆ)
Nonylphenol (NPEs) : ਸਸਤੇ ਡਿਟਰਜੈਂਟ ਜਾਂ ਪ੍ਰੋਸੈਸਿੰਗ ‘ਚ ਵਰਤੇਮਾਲ (ਹਾਰਮੋਨ ਵਿਘਨ)
Formaldehyde : ਝੁਰੜੀਆਂ ਤੋਂ ਮੁਕਤ ਬਣਾਉਣ ਲਈ (ਅੱਖਾਂ ਦੀ ਜਲਣ, ਦਮਾ, ਕੈਂਸਰ)

