Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਚੀਨ 'ਚ ਹੁਣ ਗੂੰਜੇਗੀ 'ਪੰਜਾਬੀ'; ਚੀਨੀ ਯੂਨੀਵਰਸਿਟੀ ਨੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ...

ਚੀਨ ‘ਚ ਹੁਣ ਗੂੰਜੇਗੀ ‘ਪੰਜਾਬੀ’; ਚੀਨੀ ਯੂਨੀਵਰਸਿਟੀ ਨੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ ‘ਚ ਪੰਜਾਬੀ ਨੂੰ ਕੀਤਾ ਸ਼ਾਮਲ

 

ਬੀਜਿੰਗ : ਚੀਨ ਤੋਂ ਪੰਜਾਬੀਆਂ ਲਈ ਇੱਕ ਬੇਹੱਦ ਮਾਣ ਵਾਲੀ ਅਤੇ ਖ਼ੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਚੀਨ ਦੀ ਬੀਜਿੰਗ ਫਾਰੇਨ ਸਟੱਡੀਜ਼ ਯੂਨੀਵਰਸਿਟੀ (ਬੀ.ਐਫ.ਐਸ.ਯੂ.) ਨੇ ਆਪਣੇ ਵਿਦੇਸ਼ੀ ਭਾਸ਼ਾ ਦੇ ਕੋਰਸਾਂ ਵਿੱਚ ਪੰਜਾਬੀ ਨੂੰ ਸ਼ਾਮਲ ਕਰ ਲਿਆ ਹੈ। ਬੀ.ਐਫ.ਐਸ.ਯੂ. ਨੇ ਪੰਜਾਬੀ ਭਾਸ਼ਾ ਪੜ੍ਹਾਉਣ ਲਈ ਸੈਂਟਰਲ ਯੂਨੀਵਰਸਿਟੀ ਆਫ਼ ਪੰਜਾਬ, ਬਠਿੰਡਾ ਦੇ ਸਕੂਲ ਆਫ਼ ਲੈਂਗੂਏਜ, ਲਿਟਰੇਚਰ ਐਂਡ ਕਲਚਰ ਦੇ ਸਾਬਕਾ ਡੀਨ ਪ੍ਰੋਫੈਸਰ ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ  ਨਿਯੁਕਤ ਕੀਤਾ ਹੈ। ਕੌਰ ਨੇ ਇੱਥੇ ਪੀ.ਟੀ.ਆਈ. ਨੂੰ ਦੱਸਿਆ ਕਿ ਭਾਸ਼ਾ ਪੜ੍ਹਾਉਣ ਤੋਂ ਇਲਾਵਾ, ਉਹ ਪੰਜਾਬੀ ਇਤਿਹਾਸ ਅਤੇ ਸੱਭਿਆਚਾਰ ਵਿੱਚ ਕਲਾਸਾਂ ਲਵੇਗੀ ਅਤੇ ਚੀਨੀ ਅਧਿਆਪਕਾਂ ਨੂੰ ਪੰਜਾਬੀ ਭਾਸ਼ਾ ਸਿਖਾਉਣ ਲਈ ਸਿਖਲਾਈ ਦੇਵੇਗੀ।

 

ਗਲੋਬਲ ਪੱਧਰ ‘ਤੇ ਵਧਿਆ ਪੰਜਾਬੀ ਦਾ ਮਾਣ

ਹੁਣ ਚੀਨੀ ਵਿਦਿਆਰਥੀ ਵੀ ਪੰਜਾਬੀ ਭਾਸ਼ਾ ਦੀ ਬਾਰੀਕੀ ਨੂੰ ਸਮਝਣਗੇ ਅਤੇ ਇਸ ਨੂੰ ਸਿੱਖਣਗੇ। ਇਹ ਕਦਮ ਪੰਜਾਬੀ ਭਾਸ਼ਾ ਦੇ ਅੰਤਰਰਾਸ਼ਟਰੀ ਪੱਧਰ ‘ਤੇ ਵਧ ਰਹੇ ਪ੍ਰਭਾਵ ਨੂੰ ਦਰਸਾਉਂਦਾ ਹੈ। ਯੂਨੀਵਰਸਿਟੀ ਵੱਲੋਂ ਪੰਜਾਬੀ ਨੂੰ ਆਪਣੇ ਪਾਠਕ੍ਰਮ ਦਾ ਹਿੱਸਾ ਬਣਾਉਣਾ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਸਾਂਝ ਨੂੰ ਵਧਾਉਣ ਵਿੱਚ ਵੀ ਸਹਾਇਕ ਸਾਬਤ ਹੋ ਸਕਦਾ ਹੈ।