Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਅਦਾਲਤ ਨੇ ਪਾਕਿਸਤਾਨੀ PM ਦੀ ਬੇਟੀ ਅਤੇ ਜਵਾਈ ਦੇ ਗ੍ਰਿਫਤਾਰੀ ਵਾਰੰਟ ’ਤੇ...

ਅਦਾਲਤ ਨੇ ਪਾਕਿਸਤਾਨੀ PM ਦੀ ਬੇਟੀ ਅਤੇ ਜਵਾਈ ਦੇ ਗ੍ਰਿਫਤਾਰੀ ਵਾਰੰਟ ’ਤੇ ਲਾਈ ਰੋਕ

ਲਾਹੌਰ : ਪਾਕਿਸਤਾਨ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੀ ਬੇਟੀ ਰਾਬੀਆ ਇਮਰਾਨ ਅਤੇ ਜਵਾਈ ਇਮਰਾਨ ਅਲੀ ਯੂਸਫ਼ ਖਿਲਾਫ ਜਾਰੀ ਗ੍ਰਿਫਤਾਰੀ ਵਾਰੰਟਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਹ ਮਾਮਲਾ ‘ਪੰਜਾਬ ਸਾਫ਼ ਪਾਣੀ ਕੰਪਨੀ’ ਵਿਚ ਹੋਏ ਕਥਿਤ ਭ੍ਰਿਸ਼ਟਾਚਾਰ ਨਾਲ ਸਬੰਧਤ ਹੈ। ਅਦਾਲਤ ਨੇ 2022 ਵਿਚ ਇਨ੍ਹਾਂ ਦੋਵਾਂ ਨੂੰ ਭਗੌੜਾ ਐਲਾਨਿਆਂ ਸੀ।

ਦੋਵਾਂ ਨੇ ਆਪਣੇ ਵਕੀਲ ਰਾਹੀਂ ਅਦਾਲਤ ਨੂੰ ਦੱਸਿਆ ਕਿ ਉਹ ਵਿਦੇਸ਼ ਵਿਚ ਹੋਣ ਕਾਰਨ ਪਹਿਲਾਂ ਪੇਸ਼ ਨਹੀਂ ਹੋ ਸਕੇ ਸਨ ਪਰ ਹੁਣ ਉਹ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਹਨ ਅਤੇ ਆਤਮ-ਸਮਰਪਣ ਕਰਨਾ ਚਾਹੁੰਦੇ ਹਨ।

ਅਦਾਲਤ ਨੇ ਉਨ੍ਹਾਂ ਦੀ ਬੇਨਤੀ ਸਵੀਕਾਰ ਕਰਦੇ ਹੋਏ ਰਾਹਤ ਦਿੱਤੀ ਹੈ ਅਤੇ ਦੋਵਾਂ ਨੂੰ 5 ਮਈ, 2026 ਨੂੰ ਅਦਾਲਤ ਵਿਚ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ।

ਇਸ ਮਾਮਲੇ ’ਚ ਪਾਕਿਸਤਾਨੀ ਪੀ. ਐੱਮ. ਸ਼ਹਿਬਾਜ਼ ਸ਼ਰੀਫ਼ ਦਾ ਨਾਂ ਵੀ ਸ਼ਾਮਲ ਸੀ ਪਰ ਸਬੂਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।