Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ 'ਚ ED ਦੀ ਵੱ ਕਾਰਵਾਈ: ਸੁਨੀਲ ਗੁਪਤਾ ਦੇ ਟਿਕਾਣਿਆਂ ਤੋਂ ਕਰੋੜਾਂ...

ਦਿੱਲੀ ‘ਚ ED ਦੀ ਵੱ ਕਾਰਵਾਈ: ਸੁਨੀਲ ਗੁਪਤਾ ਦੇ ਟਿਕਾਣਿਆਂ ਤੋਂ ਕਰੋੜਾਂ ਦਾ ਕੈਸ਼ ਤੇ ਗਹਿਣੇ ਬਰਾਮਦ

 

ਨੈਸ਼ਨਲ : ਦੇਸ਼ ਦੀ ਰਾਜਧਾਨੀ ਦਿੱਲੀ ਦੇ ਪੌਸ਼ ਇਲਾਕਿਆਂ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਨਵੇਂ ਸਾਲ ਦੇ ਮੌਕੇ ‘ਤੇ ED ਨੇ ਸੁਨੀਲ ਗੁਪਤਾ ਦੇ ਘਰ ਅਤੇ ਫਾਰਮ ਹਾਊਸ ‘ਤੇ ਵੱਡੀ ਕਾਰਵਾਈ ਕਰਦਿਆਂ ਕਰੋੜਾਂ ਦੀ ਨਕਦੀ ਅਤੇ ਭਾਰੀ ਮਾਤਰਾ ਵਿੱਚ ਗਹਿਣੇ ਬਰਾਮਦ ਕੀਤੇ ਹਨ।

ਸੁਨੀਲ ਗੁਪਤਾ ਦੇ ਟਿਕਾਣਿਆਂ ਤੋਂ ਕੀ-ਕੀ ਮਿਲਿਆ?
ਦਿੱਲੀ ਦੇ ਵੈਸਟਐਂਡ ਗ੍ਰੀਨ ਫਾਰਮਜ਼ ਵਿੱਚ ਸਥਿਤ ਸੁਨੀਲ ਗੁਪਤਾ ਦੇ ਟਿਕਾਣਿਆਂ ‘ਤੇ ਕੀਤੀ ਗਈ ਛਾਪੇਮਾਰੀ ਦੌਰਾਨ ਹੁਣ ਤੱਕ 1.22 ਕਰੋੜ ਰੁਪਏ ਨਕਦ ਅਤੇ ਲਗਭਗ 8.50 ਕਰੋੜ ਰੁਪਏ ਦੇ ਗਹਿਣੇ ਬਰਾਮਦ ਹੋ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਸਰਚ ਆਪ੍ਰੇਸ਼ਨ 30 ਦਸੰਬਰ ਨੂੰ ਸ਼ੁਰੂ ਹੋਇਆ ਸੀ ਅਤੇ ਅਜੇ ਵੀ ਜਾਰੀ ਹੈ।

ਕਿਵੇਂ ਜੁੜੀਆਂ ਮਨੀ ਲਾਂਡਰਿੰਗ ਦੀਆਂ ਤਾਰਾਂ?
ED ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੁਨੀਲ ਗੁਪਤਾ ਨੇ ਪਹਿਲਾਂ ਅਮਨ ਕੁਮਾਰ ਨਾਮਕ ਵਿਅਕਤੀ ਨੂੰ ਕਰਜ਼ਾ ਦਿੱਤਾ ਸੀ। ਅਮਨ ਕੁਮਾਰ ਨੂੰ ਇੰਦਰਜੀਤ ਸਿੰਘ ਯਾਦਵ ਦਾ ਕਰੀਬੀ ਸਹਿਯੋਗੀ ਮੰਨਿਆ ਜਾਂਦਾ ਹੈ। ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਜਦੋਂ ED ਨੇ ਕਾਰਵਾਈ ਸ਼ੁਰੂ ਕੀਤੀ ਤਾਂ ਅਮਨ ਕੁਮਾਰ ਨੇ ‘ਅਪਰਾਧ ਦੀ ਕਮਾਈ’ ਨੂੰ ਟਿਕਾਣੇ ਲਗਾਉਣ ਲਈ ਇੱਕ ਵੱਡੀ ਰਕਮ ਸੁਨੀਲ ਗੁਪਤਾ ਨੂੰ ਟ੍ਰਾਂਸਫਰ ਕਰ ਦਿੱਤੀ ਸੀ।