Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਅਫਗਾਨਿਸਤਾਨ 'ਚ ਭਾਰੀ ਬਾਰਿਸ਼ ਤੇ ਹੜ੍ਹਾਂ ਦਾ ਕਹਿਰ! 12 ਲੋਕਾਂ ਦੀ ਮੌਤ,...

ਅਫਗਾਨਿਸਤਾਨ ‘ਚ ਭਾਰੀ ਬਾਰਿਸ਼ ਤੇ ਹੜ੍ਹਾਂ ਦਾ ਕਹਿਰ! 12 ਲੋਕਾਂ ਦੀ ਮੌਤ, ਹਜ਼ਾਰਾਂ ਘਰ ਤਬਾਹ

ਕਾਬੁਲ: ਅਫਗਾਨਿਸਤਾਨ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਅਤੇ ਬਰਫਬਾਰੀ ਕਾਰਨ ਆਏ ਭਿਆਨਕ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਬੁਲਾਰੇ ਹਾਫਿਜ਼ ਮੁਹੰਮਦ ਯੂਸਫ ਹਮਾਦ ਅਨੁਸਾਰ, ਇਸ ਕੁਦਰਤੀ ਆਫ਼ਤ ਕਾਰਨ ਹੁਣ ਤੱਕ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 11 ਹੋਰ ਜ਼ਖਮੀ ਹੋਏ ਹਨ।

ਕਈ ਸੂਬਿਆਂ ‘ਚ ਭਾਰੀ ਨੁਕਸਾਨ
ਇਹ ਹੜ੍ਹ ਕਪੀਸਾ, ਪਰਵਾਨ, ਦਾਈਕੁੰਡੀ, ਉਰੁਜ਼ਗਾਨ, ਕੰਧਾਰ, ਹੇਲਮੰਦ, ਬਦਗੀਸ, ਫਰਯਾਬ, ਬਦਖਸ਼ਾਨ, ਹੇਰਾਤ ਅਤੇ ਫਰਾਹ ਸਮੇਤ ਕਈ ਸੂਬਿਆਂ ਵਿੱਚ ਆਏ ਹਨ। ਹੜ੍ਹਾਂ ਕਾਰਨ ਜਾਇਦਾਦ ਦਾ ਵੀ ਵੱਡਾ ਨੁਕਸਾਨ ਹੋਇਆ ਹੈ। 1,859 ਘਰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਤਬਾਹ ਹੋ ਗਏ ਹਨ। ਲਗਭਗ 209 ਕਿਲੋਮੀਟਰ ਪੇਂਡੂ ਸੜਕਾਂ ਪਾਣੀ ਵਿੱਚ ਵਹਿ ਗਈਆਂ ਹਨ। 1,200 ਦੇ ਕਰੀਬ ਪਸ਼ੂ ਮਾਰੇ ਗਏ ਹਨ ਅਤੇ 13,941 ਏਕੜ ਖੇਤੀਬਾੜੀ ਵਾਲੀ ਜ਼ਮੀਨ ਬਰਬਾਦ ਹੋ ਗਈ ਹੈ। ਪ੍ਰਭਾਵਿਤ ਇਲਾਕਿਆਂ ‘ਚ ਬਚਾਅ ਅਤੇ ਰਾਹਤ ਟੀਮਾਂ ਭੇਜੀਆਂ ਗਈਆਂ ਹਨ ਅਤੇ ਪੀੜਤਾਂ ਨੂੰ ਐਮਰਜੈਂਸੀ ਸਹਾਇਤਾ ਵੰਡੀ ਜਾ ਰਹੀ ਹੈ।

ਮਨੁੱਖੀ ਸੰਕਟ ਦੇ ਬੱਦਲ
ਇਸ ਦੌਰਾਨ, ਸੰਯੁਕਤ ਰਾਸ਼ਟਰ (UN) ਦੇ ਮਨੁੱਖੀ ਮਾਮਲਿਆਂ ਦੇ ਤਾਲਮੇਲ ਦਫ਼ਤਰ (OCHA) ਨੇ ਚੇਤਾਵਨੀ ਦਿੱਤੀ ਹੈ ਕਿ ਅਫਗਾਨਿਸਤਾਨ 2026 ਵਿੱਚ ਦੁਨੀਆ ਦੇ ਸਭ ਤੋਂ ਵੱਡੇ ਮਨੁੱਖੀ ਸੰਕਟਾਂ ਵਿੱਚੋਂ ਇੱਕ ਬਣਿਆ ਰਹੇਗਾ। ਓਸੀਐਚਏ ਨੇ ਇਸ ਸੰਕਟ ਨਾਲ ਨਜਿੱਠਣ ਲਈ 1.71 ਬਿਲੀਅਨ ਅਮਰੀਕੀ ਡਾਲਰ ਦੀ ਸਹਾਇਤਾ ਯੋਜਨਾ ਸ਼ੁਰੂ ਕੀਤੀ ਹੈ।