Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਅਮਰੀਕਾ ’ਚ ਘਰ 'ਚ ਧਮਾਕਾ, ਮਾਂ ਤੇ 6 ਜਵਾਕਾਂ ਦੀ ਮੌਤ

ਅਮਰੀਕਾ ’ਚ ਘਰ ‘ਚ ਧਮਾਕਾ, ਮਾਂ ਤੇ 6 ਜਵਾਕਾਂ ਦੀ ਮੌਤ

 

ਵਾਸ਼ਿੰਗਟਨ : ਅਮਰੀਕਾ ਦੇ ਮੱਧ ਪੈਂਸਿਲਵੇਨੀਆ ’ਚ ਇਕ ਘਰ ਵਿਚ ਧਮਾਕੇ ਤੋਂ ਬਾਅਦ ਅੱਗ ਲੱਗਣ ਨਾਲ ਮਾਂ ਅਤੇ 6 ਬੱਚਿਆਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ’ਚ ਜਾਨ ਗੁਆਉਣ ਵਾਲੇ ਬੱਚਿਆਂ ਦੀ ਉਮਰ 3 ਤੋਂ 11 ਸਾਲ ਹੈ। ਪੈਂਸਿਲਵੇਨੀਆ ਪੁਲਸ ਨੇ ਦੱਸਿਆ ਕਿ ਐਤਵਾਰ ਸਵੇਰੇ ਮਿਲ ਹਾਲ ਕੋਲ ਕਲਿੰਟਨ ਕਾਊਂਟੀ ਦੇ ਲਾਮਾਰ ਟਾਊਨਸ਼ਿਪ ’ਚ ਇਕ ਘਰ ਵਿਚ ਧਮਾਕੇ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਮੌਕੇ ਉੱਤੇ ਪਹੁੰਚੇ ਫਾਇਰਬ੍ਰਿਗੇਡ ਵਿਭਾਗ ਦੇ ਕਰਮਚਾਰੀਆਂ ਨੇ 7 ਲੋਕਾਂ ਦੇ ਅੰਦਰ ਫਸੇ ਹੋਣ ਦੀ ਪੁਸ਼ਟੀ ਕੀਤੀ। ਪੁਲਸ ਨੇ ਦੱਸਿਆ ਕਿ ਅੱਗ ਦੀਆਂ ਲਪਟਾਂ ਕਰ ਕੇ ਉਹ ਇਮਾਰਤ ਵਿਚ ਦਾਖਲ ਨਹੀਂ ਹੋ ਸਕੇ ਅਤੇ ਸਾਰੇ 7 ਲੋਕਾਂ ਦੀ ਮੌਤ ਹੋ ਗਈ।