Monday, September 8, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਫ਼ਸਲ ਦੀ ਤਬਾਹੀ ਦਾ ਮੰਜਰ ਨਹੀਂ ਵੇਖ ਸਕਿਆ ਕਿਸਾਨ, ਦਿਲ ਦਾ ਦੌਰਾ...

ਫ਼ਸਲ ਦੀ ਤਬਾਹੀ ਦਾ ਮੰਜਰ ਨਹੀਂ ਵੇਖ ਸਕਿਆ ਕਿਸਾਨ, ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਬਟਾਲਾ/ਨੌਸ਼ਹਿਰਾ – ਵੀਰਵਾਰ ਨੂੰ ਪਿੰਡ ਬਲੱਗਣ ਵਿਚ ਇਕ ਕਿਸਾਨ ਹੜ੍ਹ ਦੇ ਪਾਣੀ ਨਾਲ ਆਪਣੀ ਫ਼ਸਲ ਤਬਾਹ ਹੁੰਦੀ ਦੇਖ ਕੇ ਸਦਮੇ ’ਚ ਆ ਗਿਆ ਅਤੇ ਇਸੇ ਦੌਰਾਨ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਆਏ ਹੜ੍ਹ ਕਾਰਨ ਪਿੰਡ ਬਲੱਗਣ ਵੀ ਇਸ ਤੋਂ ਪ੍ਰਭਾਵਿਤ ਹੋਇਆ ਸੀ। ਇਕ ਹਫ਼ਤੇ ਬਾਅਦ ਵੀ ਖੇਤਾਂ ’ਚੋਂ ਪਾਣੀ ਦੀ ਨਿਕਾਸੀ ਨਹੀਂ ਹੋਈ।

ਮ੍ਰਿਤਕ ਸੰਦੀਪ ਸਿੰਘ (35) ਨੇ ਠੇਕੇ ’ਤੇ ਲਈ ਗਈ ਢਾਈ ਏਕੜ ਜ਼ਮੀਨ ਅਤੇ ਆਪਣੀ ਇਕ ਏਕੜ ਜ਼ਮੀਨ ਵਿਚ ਝੋਨੇ ਦੀ ਫ਼ਸਲ ਬੀਜੀ ਸੀ। ਉਸ ਨੇ 50 ਹਜ਼ਾਰ ਰੁਪਏ ਪ੍ਰਤੀ ਕਿੱਲਾ ਦੇ ਹਿਸਾਬ ਨਾਲ ਜ਼ਮੀਨ ਠੇਕੇ ’ਤੇ ਲਈ ਸੀ ਪਰ ਉਹ ਹੜ੍ਹ ਦੇ ਪਾਣੀ ਕਾਰਨ ਫਸਲ ਬਰਬਾਦ ਹੋਣ ਦਾ ਸਦਮਾ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਮ੍ਰਿਤਕ ਦੀ ਪਤਨੀ ਜਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਖੇਤਾਂ ਦੀ ਹਾਲਤ ਦੇਖਣ ਗਿਆ ਸੀ। ਉੱਥੇ ਖੇਤਾਂ ਵਿਚ ਪਾਣੀ ਭਰਿਆ ਦੇਖ ਕੇ ਉਸ ਦੀ ਸਿਹਤ ਵਿਗੜ ਗਈ। ਉੱਥੇ ਦਿਲ ਦਾ ਦੌਰਾ ਪੈਣ ਕਾਰਨ ਉਸਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਖੇਤੀ ਤੋਂ ਇਲਾਵਾ ਉਸ ਦਾ ਪਤੀ ਦਿਹਾੜੀ ਦਾ ਕੰਮ ਕਰ ਕੇ ਪਰਿਵਾਰ ਦੀ ਦੇਖਭਾਲ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਉਸਦਾ ਸਹੁਰਾ ਬਹੁਤ ਬਜ਼ੁਰਗ ਹੈ, ਜਿਸ ਕਾਰਨ ਘਰ ਵਿਚ ਕਮਾਉਣ ਵਾਲਾ ਕੋਈ ਨਹੀਂ ਬਚਿਆ। ਉਸਨੇ ਜ਼ਿਲਾ ਪ੍ਰਸ਼ਾਸਨ ਨੂੰ ਮਦਦ ਦੀ ਅਪੀਲ ਕੀਤੀ ਹੈ।