ਢਾਕਾ : ਬੰਗਲਾਦੇਸ਼ ਵਿਚ ਹਿੰਸਾ ਦੇ ਬਾਅਦ ਹੁਣ ਹੜ੍ਹ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ 11 ਪ੍ਰਭਾਵਿਤ ਜ਼ਿਲ੍ਹਿਆਂ ਦੇ ਜ਼ਿਆਦਾਤਰ ਖੇਤਰਾਂ ਵਿੱਚ ਹੜ੍ਹ ਦਾ ਪਾਣੀ ਘੱਟ ਗਿਆ ਹੈ, ਪਰ ਪ੍ਰਭਾਵਿਤ ਲੋਕਾਂ ਦਾ ਸੰਘਰਸ਼ ਜਾਰੀ ਹੈ, ਕਿਉਂਕਿ ਆਫ਼ਤ ਕਾਰਨ ਬਹੁਤ ਸਾਰੇ ਬੇਘਰ ਹੋ ਗਏ ਹਨ।
ਜਾਣਕਾਰੀ ਮੁਤਾਬਕ ਹੜ੍ਹ ਨਾਲ ਘੱਟੋ-ਘੱਟ 59 ਲੋਕਾਂ ਦੀ ਮੌਤ ਹੋ ਗਈ ਅਤੇ 11 ਜ਼ਿਲ੍ਹਿਆਂ ਵਿੱਚ 53 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਡੇਲੀ ਸਟਾਰ ਅਨੁਸਾਰ ਬਹੁਤ ਸਾਰੇ ਲੋਕ ਘਰਾਂ ਤੋਂ ਬਿਨਾਂ ਹਨ ਅਤੇ ਘੱਟ ਆਮਦਨੀ ਵਾਲੇ ਪਰਿਵਾਰ, ਖਾਸ ਤੌਰ ‘ਤੇ ਕਿਸਾਨਾਂ ਨੇ ਫਸਲਾਂ ਅਤੇ ਛੱਪੜਾਂ ਦੀ ਤਬਾਹੀ ਕਾਰਨ ਨਾ ਸਿਰਫ ਆਪਣੇ ਘਰ, ਬਲਕਿ ਆਪਣੀ ਰੋਜ਼ੀ-ਰੋਟੀ ਵੀ ਗੁਆ ਦਿੱਤੀ ਹੈ। ਮੌਲਵੀਬਾਜ਼ਾਰ ਦੇ ਜ਼ਿਲ੍ਹਾ ਰਾਹਤ ਅਤੇ ਮੁੜ ਵਸੇਬਾ ਅਧਿਕਾਰੀ ਮੁਹੰਮਦ ਸਾਦੂ ਮੀਆ ਅਨੁਸਾਰ ਜ਼ਿਲ੍ਹੇ ਵਿੱਚ ਹਾਲ ਹੀ ਵਿੱਚ ਆਏ ਹੜ੍ਹ ਕਾਰਨ ਕਰੀਬ 8,786 ਘਰ ਨੁਕਸਾਨੇ ਗਏ ਹਨ। ਬੁਰੀਚਾਂਗ ਉਪਜ਼ਿਲਾ ਨਿਰਬਾਹੀ ਅਧਿਕਾਰੀ (ਯੂ.ਐੱਨ.ਓ.) ਸ਼ਾਹਿਦਾ ਅਖਤਰ ਨੇ ਦੱਸਿਆ ਕਿ ਇਸ ਉਪਜ਼ਿਲ੍ਹਾ ‘ਚ ਕਰੀਬ 40,000 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ

