Become a member

Get the best offers and updates relating to Liberty Case News.

― Advertisement ―

spot_img
spot_img
HomeLatest NewsCM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਬਣਿਆ ਹਾਈਟੈੱਕ ਬਿਜਲੀ ਢਾਂਚੇ ਵਾਲਾ...

CM ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਬਣਿਆ ਹਾਈਟੈੱਕ ਬਿਜਲੀ ਢਾਂਚੇ ਵਾਲਾ ਸੂਬਾ

ਜਲੰਧਰ : ਕੋਈ ਸਮਾਂ ਸੀ ਜਦ ਪੰਜਾਬ ਦੇ ਪਿੰਡਾਂ ਵਿਚ ਬਿਜਲੀ ਸਵੇਰੇ 5.30 ਵਜੇ ਚਲੀ ਜਾਂਦੀ ਸੀ ਤੇ ਸ਼ਾਮ 7.00 ਵਜੇ ਆਉਂਦੀ ਸੀ। ਲੋਕ ਬਿਜਲੀ ਦਫਤਰਾਂ ਦੇ ਧੱਕੇ ਖਾ-ਖਾ ਕੇ ਅੱਕ ਜਾਂਦੇ ਸਨ ਤੇ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਸੀ ਪਰ ਹੁਣ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਭਾਵ ਪਾਵਰਕਾਮ ਇਕ ਸੁਪਰ ਹਾਈਟੈੱਕ ਕੰਪਨੀ ਬਣ ਗਈ ਹੈ, ਜੋ ਕਿ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਦੇ ਨਾਂ ਨਾਲ ਜਾਣੀ ਜਾਂਦੀ ਕੰਪਨੀ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਕੀਤੀਆਂ ਕੋਸ਼ਿਸ਼ਾਂ ਸਦਕਾ ਜਿਥੇ ਪਿੰਡਾਂ ਵਿਚ ਘਰੇਲੂ ਖਪਤਕਾਰਾਂ ਲਈ ਬਿਜਲੀ ਸਪਲਾਈ 24 ਘੰਟੇ ਹੋ ਰਹੀ ਹੈ, ਉਥੇ ਉਦਯੋਗਿਕ ਤੇ ਕਮਰਸ਼ੀਅਲ ਖਪਤਕਾਰਾਂ ਨੂੰ ਪੂਰੀ ਬਿਜਲੀ ਮਿਲ ਰਹੀ ਹੈ।

ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਾਵਰ ਪਲਾਂਟ 1080 ਕਰੋੜ ’ਚ ਖਰੀਦੇ ਕੇ ਨਵਾਂ ਇਤਿਹਾਸ ਸਿਰਜਿਆ ਹੈ ਤੇ ਇਹ ਥਰਮਲ ਪਲਾਂਟਾਂ ਦੀ ਖਰੀਦ ਦੇ ਮਾਮਲੇ ਵਿਚ ਹੁਣ ਤੱਕ ਦਾ ਸਭ ਤੋਂ ਸਸਤਾ ਸੌਦਾ ਹੈ। ਜੀਵੀਕੇ ਥਰਮਲ ਪਲਾਂਟ ਦੇਸ਼ ਭਰ ’ਚੋਂ ਸਭ ਤੋਂ ਸਸਤੇ ਭਾਅ ’ਤੇ ਖਰੀਦਿਆ ਗਿਆ ਹੈ ਜਦੋਂ ਕਿ ਬਾਕੀ ਸੂਬਿਆਂ ’ਚ ਪਾਵਰ ਪਲਾਂਟ ਇਸ ਤੋਂ ਕਿਤੇ ਮਹਿੰਗੇ ਵਿਕੇ ਹਨ। ਮੁੱਖ ਮੰਤਰੀ ਮੁਤਾਬਕ ਪਛਵਾੜਾ ਕੋਲਾ ਖਾਣ ਦਾ ਕੋਲਾ ਵਰਤਣ ਨਾਲ ਇਸ ਪਲਾਂਟ ਤੋਂ ਬਿਜਲੀ ਸਸਤੀ ਪਵੇਗੀ। ਖ਼ਰੀਦ ਸਮਝੌਤੇ ਨਾਲ ਬਿਜਲੀ ਦੀ ਦਰ ਵਿਚ ਪ੍ਰਤੀ ਯੂਨਿਟ ਇਕ ਰੁਪਏ ਦੀ ਕਟੌਤੀ ਕਰਨ ਵਿਚ ਮਦਦ ਮਿਲੇਗੀ, ਜਿਸ ਨਾਲ ਬਿਜਲੀ ਖ਼ਰੀਦ ਉਤੇ 300 ਤੋਂ 350 ਕਰੋੜ ਰੁਪਏ ਦੀ ਬੱਚਤ ਹੋਵੇਗੀ।

ਪੰਜਾਬ ਸਰਕਾਰ ਨੇ ਗੋਇੰਦਵਾਲ ਥਰਮਲ ਪਲਾਂਟ ਦੋ ਕਰੋੜ ਰੁਪਏ ਪ੍ਰਤੀ ਮੈਗਾਵਾਟ ਦੇ ਲਿਹਾਜ਼ ਨਾਲ ਖਰੀਦਿਆ ਹੈ। ਦੱਸਣਯੋਗ ਹੈ ਕਿ ਦੇਸ਼ ਵਿਚ 600 ਮੈਗਾਵਾਟ ਦੀ ਸਮਰੱਥਾ ਵਾਲਾ ਕੋਰਬਾ ਵੈਸਟ 1804 ਕਰੋੜ ’ਚ , ਝਾਬੂਆ ਪਾਵਰ 1910 ਕਰੋੜ ਵਿਚ ਅਤੇ ਲੈਂਕੋ ਅਮਰਕੰਟਕ ਪਾਵਰ ਪਲਾਂਟ 1818 ਕਰੋੜ ਰੁਪਏ ’ਚ ਖਰੀਦੇ ਗਏ ਹਨ ।