ਅੰਮ੍ਰਿਤਸਰ – ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ’ਤੇ ਇਕ ਵੱਡੀ ਬਰਾਮਦਗੀ ਸਾਹਮਣੇ ਆਈ ਹੈ। ਸ੍ਰੀ ਗੁਰੂ ਰਾਮਦਾਸ ਜੀ ਏਅਰਪੋਰਟ ’ਤੇ ਡੀ.ਆਰ.ਆਈ. ਅਤੇ ਕਸਟਮ ਵਿਭਾਗ ਦੀ ਸਾਂਝੀ ਕਾਰਵਾਈ ਗਈ ਕੀਤੀ ਗਈ।
ਇਸ ਦੌਰਾਨ ਟੀਮ ਨੇ ਕੁਆਲਾਲੰਪੁਰ ਤੋਂ ਆਈ ਇਕ ਮਹਿਲਾ ਯਾਤਰੀ ਦੇ ਸਾਮਾਨ ਵਿੱਚੋਂ ਚਾਰ ਮਿੰਨੀ ਡਰੋਨ ਬਰਾਮਦ ਕੀਤੇ ਹਨ। ਅਧਿਕਾਰੀਆਂ ਵੱਲੋਂ ਫ਼ਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਡਰੋਨ ਕਿਸ ਮਕਸਦ ਲਈ ਮੰਗਵਾਏ ਗਏ ਸਨ। ਮਾਮਲੇ ਨਾਲ ਸੰਬੰਧਿਤ ਵਧੇਰੇ ਜਾਂਚ ਜਾਰੀ ਹੈ ਅਤੇ ਯਾਤਰੀ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ।

