Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹਰਿਆਣਾ ਦੇ CM ਸੈਣੀ ਨੇ ਪੇਸ਼ ਕੀਤਾ 2.23 ਲੱਖ ਕਰੋੜ ਦਾ ਬਜਟ,...

ਹਰਿਆਣਾ ਦੇ CM ਸੈਣੀ ਨੇ ਪੇਸ਼ ਕੀਤਾ 2.23 ਲੱਖ ਕਰੋੜ ਦਾ ਬਜਟ, ਕਿਸਾਨਾਂ ਲਈ ਕੀਤਾ ਵੱਡਾ ਐਲਾਨ!

 

ਚੰਡੀਗੜ੍ਹ- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਕੋਲ ਵਿੱਤ ਮੰਤਰਾਲਾ ਵੀ ਹੈ, ਨੇ ਸੋਮਵਾਰ ਨੂੰ ਵਿਧਾਨ ਸਭਾ ਵਿੱਚ ਵਿੱਤੀ ਸਾਲ 2026-27 ਲਈ 2.23 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਇਹ ਬਜਟ ਪਿਛਲੇ ਸਾਲ ਦੇ 2.028 ਲੱਖ ਕਰੋੜ ਰੁਪਏ ਦੇ ਮੁਕਾਬਲੇ 10.28 ਫੀਸਦੀ ਵੱਧ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਬਜਟ ‘ਚ ਜਨਤਾ ਵੱਲੋਂ ਆਏ 5,000 ਸੁਝਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਸਰਕਾਰ ਨੇ ਆਪਣੇ ਚੋਣ ਮਨੋਰਥ ਪੱਤਰ ਦੇ 217 ਵਾਅਦਿਆਂ ‘ਚੋਂ 60 ਨੂੰ ਪੂਰਾ ਕਰ ਦਿੱਤਾ ਹੈ।

ਕਿਸਾਨਾਂ ਲਈ ਵੱਡਾ ਐਲਾਨ

‘ਹਰਿਆਣਾ ਐਗਰੀ ਡਿਸਕਾਮ’ ਖੇਤੀਬਾੜੀ ਖੇਤਰ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਇਕ ਤੀਜੀ ਬਿਜਲੀ ਵੰਡ ਕੰਪਨੀ ‘ਹਰਿਆਣਾ ਐਗਰੀ ਡਿਸਕਾਮ’ ਸਥਾਪਤ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਹ ਕੰਪਨੀ ਸੂਬੇ ਦੇ 7.12 ਲੱਖ ਖੇਤੀਬਾੜੀ ਖਪਤਕਾਰਾਂ ਅਤੇ 5,084 ਖੇਤੀਬਾੜੀ ਫੀਡਰਾਂ ਨੂੰ ਬਿਜਲੀ ਸਪਲਾਈ ਕਰੇਗੀ। ਇਸ ਕਦਮ ਨਾਲ ਹਰ ਖੇਤ ਨੂੰ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ।

 

ਵਾਤਾਵਰਣ ਅਤੇ ਸਵੱਛ ਹਵਾ ਲਈ ਵਿਸ਼ੇਸ਼ ਫੰਡ

ਬਜਟ ‘ਚ ਵਾਤਾਵਰਣ ਦੀ ਸੰਭਾਲ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਹੈ। ‘ਹਰਿਆਣਾ ਕਲੀਨ ਏਅਰ ਪ੍ਰਾਜੈਕਟ’ ਲਈ ਵਿਸ਼ਵ ਬੈਂਕ ਨੇ 2,716 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਇਲਾਵਾ, 100 ਕਰੋੜ ਰੁਪਏ ਦੀ ਲਾਗਤ ਨਾਲ ‘ਹਰਿਆਣਾ ਗ੍ਰੀਨ ਕਲਾਈਮੇਟ ਰੈਜ਼ੀਲੈਂਸ ਫੰਡ’ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ। ਇਹ ਫੰਡ ਸੂਬੇ ‘ਚ ਜ਼ੀਰੋ-ਇਮਿਸ਼ਨ ਵਾਹਨਾਂ, ਨਵਿਆਉਣਯੋਗ ਊਰਜਾ, ਪਾਣੀ ਦੀ ਸੰਭਾਲ ਅਤੇ ਜਲਵਾਯੂ-ਅਨੁਕੂਲ ਖੇਤੀਬਾੜੀ ਵਰਗੇ ਕੰਮਾਂ ‘ਚ ਨਿਵੇਸ਼ ਨੂੰ ਤੇਜ਼ ਕਰੇਗਾ।