ਚੰਡੀਗੜ੍ਹ – ਆਮਦਨ ਕਰ ਵਿਭਾਗ ਚੰਡੀਗੜ੍ਹ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਡੀ. ਜੀ. ਆਈ. ਟੀ. (ਇਨਵ), ਐੱਨ. ਡਬਲਿਊ. ਆਰ. ਮੋਨਿਕਾ ਭਾਟੀਆ ਨੇ ਕੀਤਾ। ਇਹ ਕੈਂਪ ਜੀ. ਜੀ. ਡੀ. ਐੱਸ. ਡੀ. ਕਾਲਜ, ਸੈਕਟਰ-32 ਚੰਡੀਗੜ੍ਹ ਦੇ ਸਹਿਯੋਗ ਨਾਲ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ ਸੀ।
ਇਹ ਕੈਂਪ ਪ੍ਰਿੰਸੀਪਲ ਚੀਫ਼ ਕਮਿਸ਼ਨਰ ਆਫ਼ ਇਨਕਮ ਟੈਕਸ (ਐੱਨ. ਡਬਲਿਊ. ਆਰ.) ਅਮਰਾਪਲੀ ਦਾਸ ਦੀ ਅਗਵਾਈ ਅਤੇ ਪ੍ਰਿੰਸੀਪਲ ਕਮਿਸ਼ਨਰ ਆਫ਼ ਇਨਕਮ ਟੈਕਸ-1, ਚੰਡੀਗੜ੍ਹ ਸ਼ਾਲਿਨੀ ਭਾਰਗਵ ਕੌਸ਼ਲ ਦੀ ਯੋਗ ਅਗਵਾਈ ਵਿੱਚ ਲਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨੇ ਖ਼ੁਦ ਖ਼ੂਨਦਾਨ ਕਰਕੇ ਨਿਵੇਕਲੀ ਮਿਸਾਲ ਪੇਸ਼ ਕੀਤੀ। ਜ਼ਿੰਦਗੀ ਦੇ ਅਸਲ ਅਰਥਾਂ ਨਾਲ ਭਰਪੂਰ ਅਤੇ ਖ਼ੂਨਦਾਨ ਦੀ ਮਹੱਤਤਾ ਨੂੰ ਦਰਸਾਉਂਦੇ ਉਨ੍ਹਾਂ ਦੇ ਜੋਸ਼ੀਲੀ ਭਾਸ਼ਣ ਨੇ ਸਭ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖ਼ੂਨਦਾਨ ਕਰਨ ਵਾਲਿਆਂ ਨਾਲ ਵੀ ਗੱਲਬਾਤ ਕੀਤੀ, ਜਿਸ ਵਿੱਚ ਆਇਕਰ ਪਰਿਵਾਰ ਦੇ ਮੈਂਬਰ ਅਤੇ ਕਾਲਜ ਦੇ ਵਿਦਿਆਰਥੀ ਵੀ ਸ਼ਾਮਲ ਸਨ।
ਖ਼ੂਨਦਾਨ ਕਰਨ ਵਾਲਿਆਂ ਨੂੰ ਇਕ ਸਰਟੀਫਿਕੇਟ ਅਤੇ ਵਿਭਾਗੀ ਲੋਗੋ ਵਾਲਾ ਮੱਗ ਦੇ ਕੇ ਸਨਮਾਨਤ ਕੀਤਾ ਗਿਆ। ਖ਼ੂਨਦਾਨ ਕਰਨ ਉਪਰੰਤ ਉਨ੍ਹਾਂ ਨੂੰ ਪੌਸ਼ਟਿਕ ਖ਼ੁਰਾਕ ਵੀ ਉਪਲੱਬਧ ਕਰਵਾਈ ਗਈ। ਪੀ. ਜੀ. ਆਈ, ਚੰਡੀਗੜ੍ਹ ਦੇ ਡਾਕਟਰਾਂ ਦੀ ਇਕ ਟੀਮ ਨੇ ਬਾਰੀਕੀ ਨਾਲ ਜਾਂਚਣ ਤੋਂ ਬਾਅਦ ਖ਼ੂਨ ਇਕੱਤਰ ਕੀਤਾ। ਕੈਂਪ ਨੂੰ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਕੈਂਪ ਦੌਰਾਨ ਲਗਭਗ 150 ਯੂਨਿਟ ਖ਼ੂਨਦਾਨ ਕੀਤਾ ਗਿਆ ਹੈ।
ਕਾਲਜ ਪ੍ਰਬੰਧਨ ਵੱਲੋਂ ਮੁੱਖ ਮਹਿਮਾਨ, ਮਹਿਮਾਨਾਂ ਅਤੇ ਹੋਰ ਅਧਿਕਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ । ਇਸ ਮੌਕੇ ਡਾ. ਤਰੁਣਦੀਪ ਕੌਰ, ਸੀ. ਆਈ. ਟੀ. (ਓ. ਐੱਸ. ਡੀ.), ਚੰਡੀਗੜ, ਕਾਲਜ ਪ੍ਰਿੰਸੀਪਲ ਡਾ. ਅਜੇ ਸ਼ਰਮਾ, ਡਾ. ਮਹਿੰਦਰ ਸਿੰਘ ਡੀ. ਸੀ. ਆਈ. ਟੀ, ਦਵਿੰਦਰ ਪਾਲ ਸਿੰਘ ਆਈ. ਟੀ. ਓ., ਅਰੁਣ ਮੌਂਗਾ ਆਈ. ਟੀ. ਓ., ਰਾਜੀਵ ਲੋਚਨ ਆਈ. ਟੀ. ਓ., ਪਰਦੀਪ ਅਤੇ ਵਰਿੰਦਰ, ਦੋਵੇਂ ਕੋਆਰਡੀਨੇਟਰ ਵੀ ਮੌਜੂਦ ਸਨ।