Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅੱਗ ਤੋਂ ਬਚਣ ਲਈ ਨੇਪਾਲ ਦੇ ਹੋਟਲ ਤੋਂ ਇੰਡੀਅਨ ਕਪਲ ਨੇ ਮਾਰੀ...

ਅੱਗ ਤੋਂ ਬਚਣ ਲਈ ਨੇਪਾਲ ਦੇ ਹੋਟਲ ਤੋਂ ਇੰਡੀਅਨ ਕਪਲ ਨੇ ਮਾਰੀ ਛਾਲ, ਪਤਨੀ ਦੀ ਹੋਈ ਮੌਤ

ਇੰਟਰਨੈਸ਼ਨਲ – ਗਾਜ਼ੀਆਬਾਦ ਦਾ ਇਕ ਜੋੜਾ ਧਾਰਮਿਕ ਯਾਤਰਾ ‘ਤੇ ਖੁਸ਼ੀ-ਖੁਸ਼ੀ ਘਰੋਂ ਨਿਕਲਿਆ ਸੀ ਪਰ ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਯਾਤਰਾ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਸਫ਼ਰ ਸਾਬਿਤ ਹੋਵੇਗੀ। ਕਾਠਮੰਡੂ (ਨੇਪਾਲ) ‘ਚ ਭੜਕੇ ਦੰਗਿਆਂ ਦੌਰਾਨ ਇਕ ਹੋਟਲ ‘ਚ ਲੱਗੀ ਅੱਗ ਨੇ 55 ਸਾਲਾ ਮਹਿਲਾ ਦੀ ਜਾਨ ਲੈ ਲਈ, ਜਦਕਿ ਉਸਦਾ ਪਤੀ ਗੰਭੀਰ ਜ਼ਖ਼ਮੀ ਹੋ ਗਿਆ।

ਧਾਰਮਿਕ ਯਾਤਰਾ ਤੋਂ ਤਬਾਹੀ ਤੱਕ
ਗਾਜ਼ੀਆਬਾਦ ਵਾਸੀ ਰਾਮਵੀਰ ਸਿੰਘ ਗੋਲਾ ਅਤੇ ਉਨ੍ਹਾਂ ਦੀ ਪਤਨੀ ਰਾਜੇਸ਼ ਗੋਲਾ 7 ਸਤੰਬਰ ਨੂੰ ਕਾਠਮੰਡੂ ਦੇ ਪਸ਼ੁਪਤੀਨਾਥ ਮੰਦਰ ਦੇ ਦਰਸ਼ਨ ਕਰਨ ਪਹੁੰਚੇ ਸਨ। ਦੋਵੇਂ ਹੋਟਲ ਹਯਾਤ ਰੀਜੈਂਸੀ ‘ਚ ਰੁਕੇ ਸਨ ਪਰ 9 ਸਤੰਬਰ ਦੀ ਰਾਤ ਅਚਾਨਕ ਹਾਲਾਤ ਵਿਗੜ ਗਏ ਜਦੋਂ ਪ੍ਰਦਰਸ਼ਨਕਾਰੀਆਂ ਨੇ ਹੋਟਲ ਨੂੰ ਘੇਰ ਕੇ ਉਸ ਨੂੰ ਅੱਗ ਲਗਾ ਦਿੱਤੀ।

ਚੌਥੀ ਮੰਜ਼ਿਲ ਤੋਂ ਛਾਲ
ਅੱਗ ਦੀਆਂ ਲਪਟਾਂ ਫੈਲਦਿਆਂ ਹੀ ਹੋਟਲ ਅੰਦਰ ਭਾਜੜਾਂ ਪੈ ਗਈਆਂ। ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਹਾਲਾਤ ਬੇਕਾਬੂ ਹੋ ਗਏ। ਆਪਣੀ ਜਾਨ ਬਚਾਉਣ ਲਈ ਪਤੀ-ਪਤਨੀ ਨੇ ਚੌਥੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਨਾਲ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ ਅਤੇ ਭਾਜੜ ‘ਚ ਦੋਵੇਂ ਵਿਛੜ ਗਏ।ਰਾਮਵੀਰ ਕਿਸੇ ਤਰ੍ਹਾਂ ਰਾਹਤ ਕੰਪਲੈਕਸ ‘ਚ ਪਹੁੰਚੇ, ਪਰ ਉੱਥੇ ਉਨ੍ਹਾਂ ਨੂੰ ਇਹ ਦੁਖਦਾਈ ਖ਼ਬਰ ਮਿਲੀ ਕਿ ਪਤਨੀ ਰਾਜੇਸ਼ ਦੀ ਮੌਤ ਹੋ ਗਈ ਹੈ। ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਨੂੰ ਨੇਪਾਲ ਸਥਿਤ ਭਾਰਤੀ ਦੂਤਾਘਰ ਵੱਲੋਂ ਬਹੁਤ ਘੱਟ ਮਦਦ ਮਿਲੀ।