Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸਜ਼ਾ ਸੁਣਾਏ ਜਾਣ ਮਗਰੋਂ ਲਾਲਪੁਰਾ ਦਾ ਬਿਆਨ, ਮੈਨੂੰ ਉਸ ਗੁਨਾਹ ਦੀ ਸਜ਼ਾ...

ਸਜ਼ਾ ਸੁਣਾਏ ਜਾਣ ਮਗਰੋਂ ਲਾਲਪੁਰਾ ਦਾ ਬਿਆਨ, ਮੈਨੂੰ ਉਸ ਗੁਨਾਹ ਦੀ ਸਜ਼ਾ ਮਿਲੀ ਜੋ ਮੈਂ ਕੀਤਾ ਨਹੀਂ

ਤਰਨਤਾਰਨ – ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ‘ਆਪ’ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 12 ਸਾਲ ਪੁਰਾਣੇ ਮਾਮਲੇ ‘ਚ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਵੱਲੋਂ ਸੁਣਾਈ ਗਈ ਸਜ਼ਾ ਮਗਰੋਂ ਵਿਧਾਇਕ ਲਾਲਪੁਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮਨਜਿੰਦਰ ਸਿੰਘ ਵੱਲੋਂ ਲਿਖੀ ਗਈ ਇਕ ਚਿੱਠੀ ਸਾਹਮਣੇ ਆਈ ਹੈ, ਜਿਸ ਵਿਚ ਉਨ੍ਹਾਂ ਕਿਹਾ ਕਿ ਅਦਾਲਤ ਦਾ ਇਹ ਫ਼ੈਸਲਾ ਸੁਣ ਕੇ ਮੇਰੀ ਅੰਤਰ-ਆਤਮਾ ਨੂੰ ਬਹੁਤ ਦੁੱਖ਼ ਪਹੁੰਚਿਆ ਹੈ। ਮੇਰਾ ਮੰਨਣਾ ਹੈ ਕਿ ਇਹ ਸਜ਼ਾ ਮੈਨੂੰ ਨਹੀਂ ਹੋਈ, ਇਹ ਸਜ਼ਾ ਕਾਨੂੰਨ ਨੂੰ ਹੋਈ ਹੈ ਕਿਉਂਕਿ ਮੈਨੂੰ ਉਸ ਜੁਰਮ ਵਿਚ ਸਜ਼ਾ ਮਿਲੀ ਜੋ ਜੁਰਮ ਮੈਂ ਕੀਤਾ ਹੀ ਨਹੀਂ। ਅਸੀਂ ਇਸ ਫ਼ੈਸਲੇ ਦੇ ਵਿਰੁੱਧ ਮਾਣਯੋਗ ਹਾਈਕੋਰਟ ਵਿਚ ਅਪੀਲ ਕਰਾਂਗੇ। ਮੈਨੂੰ ਹਾਈਕੋਰਟ ‘ਤੇ ਪੂਰਾ ਭਰੋਸਾ ਹੈ, ਮੈਨੂੰ ਇਸ ਵਿਚ ਇਨਸਾਫ਼ ਮਿਲੇਗਾ।

ਅਸੀਂ ਅਪੀਲ ਤਾਂ ਪਾਵਾਂਗੇ ਪਰ ਮੇਰੀ ਮਾਣਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਨੂੰ ਅਪੀਲ ਹੈ ਕਿ ਉਹ ਉਸ ਕੰਮ ਵਿਚ ਘੱਟੋ-ਘੱਟ 5 ਜੱਜ ਸਾਹਿਬਾਨਾਂ ਟੀਮ ਬਣਾਉਣ ਅਤੇ ਜਾਂਚ ਕਰਨ ਤਾਂ ਜੋ ਲੋਕਾਂ ਦਾ ਭਰੋਸਾ ਕਾਨੂੰਨ ‘ਤੇ ਬਣਿਆ ਰਹੇ। ਪੁਲਸ ਪ੍ਰਸ਼ਾਸਨ ਅਤੇ ਬਾਕੀ ਪ੍ਰਸ਼ਾਸਨ ਵੱਲੋਂ ਕਿਸੇ ‘ਤੇ ਕੀਤੀ ਕਾਰਵਾਈ ਤੋਂ ਬਾਅਦ ਇਕ ਅਦਾਲਤ ਹੀ ਹੈ, ਜਿਸ ‘ਤੇ ਲੋਕਾਂ ਨੂੰ ਭਰੋਸਾ ਹੁੰਦਾ ਹੈ। ਇਹ ਭਰੋਸਾ ਟੁੱਟਣਾ ਨਹੀਂ ਚਾਹੀਦਾ ਹੈ। ਜੇਕਰ ਕੋਈ ਵਿਧਾਇਕ ਸਿਸਟਮ ਖ਼ਿਲਾਫ਼ ਲੜਾਈ ਲੜ ਰਿਹਾ ਹੋਵੇ ਤਾਂ ਉਸ ‘ਚ ਅਜਿਹਾ ਬਦਲਾਹੀਣ ਭਾਵਨਾ ਨਾਲ ਸਜ਼ਾ ਕਰਾਉਣ ਵਿਚ ਕੋਈ ਕਸਰ ਨਹੀਂ ਛੱਡੀ ਗਈ, ਅਜਿਹਾ ਨਹੀਂ ਹੋਣਾ ਚਾਹੀਦਾ। ਜਿਸ ਵਿਅਕਤੀ ਨਾਲ ਧੱਕਾ ਹੁੰਦਾ ਮੈਂ ਉਸ ਨਾਲ ਖੜ੍ਹਦਾ ਸੀ। ਸਾਨੂੰ ਨਿਆਪਾਲਿਕਾ ਵਿਚ ਸੁਧਾਰ ਦੀ ਲੋੜ ਹੈ। ਸਾਲ ਤੋਂ ਵੱਧ ਦੀ ਸਜ਼ਾ ਦਾ ਫ਼ੈਸਲਾ ਕੋਈ ਇਕ ਵਿਅਕਤੀ ਨਾ ਕਰੇ। ਉਸ ਦੇ ਫ਼ੈਸਲੇ ਦੇਣ ਨੂੰ ਕਈ ਕਾਰਨ ਹੋ ਸਕਦੇ ਹਨ। ਮਾਣਯੋਗ ਹਾਈਕੋਰਟ ਵਿਚ ਕੋਈ ਬੈਂਚ ਬਣਾਵੇ। ਇਹ ਇਕ ਬਿਨਾਂ ਜੁਰਮ ਕੀਤੇ ਸਜ਼ਾ ਜ਼ਾਬਤਾ ਵਿਅਕਤੀ ਦੀ ਅਪੀਲ ਹੈ।