Become a member

Get the best offers and updates relating to Liberty Case News.

― Advertisement ―

spot_img
spot_img
HomeBig Newsਲੁਧਿਆਣਾ 'ਚ ਪ੍ਰਿੰਸੀਪਲ ਦਾ ਬੇਰਹਿਮੀ ਨਾਲ ਕਤਲ: ਘਰ 'ਚ ਵੜੇ ਹਮਲਾਵਰਾਂ ਨੇ...

ਲੁਧਿਆਣਾ ‘ਚ ਪ੍ਰਿੰਸੀਪਲ ਦਾ ਬੇਰਹਿਮੀ ਨਾਲ ਕਤਲ: ਘਰ ‘ਚ ਵੜੇ ਹਮਲਾਵਰਾਂ ਨੇ ਪੁੱਤਰ ਦੇ ਸਾਹਮਣੇ ਵੱਢੀ ਗਰਦਨ

ਲੁਧਿਆਣਾ ਦੇ ਪਿੰਡ ਜੰਡਿਆਲੀ ਵਿੱਚ ਦੇਰ ਰਾਤ ਇੱਕ ਸਕੂਲ ਚਲਾਉਣ ਵਾਲੇ ਪ੍ਰਿੰਸੀਪਲ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 50 ਸਾਲਾ ਇਕਬਾਲ ਸਿੰਘ ਵਜੋਂ ਹੋਈ ਹੈ, ਜੋ ਆਪਣੇ ਘਰ ਵਿੱਚ ਹੀ “ਧਾਲੀਵਾਲ ਸਕੂਲ” ਚਲਾਉਂਦੇ ਸਨ।

ਮ੍ਰਿਤਕ ਦੇ ਪੁੱਤਰ ਯੁਵੀ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਸਮੇਂ ਦੋ ਅਣਪਛਾਤੇ ਵਿਅਕਤੀ ਘਰ ਵਿੱਚ ਦਾਖਲ ਹੋਏ। ਮੁਲਜ਼ਮਾਂ ਨੇ ਪਹਿਲਾਂ ਪਿਤਾ-ਪੁੱਤਰ ਨੂੰ ਬੰਧਕ ਬਣਾਇਆ ਅਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ। ਇਸ ਤੋਂ ਬਾਅਦ ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਇਕਬਾਲ ਸਿੰਘ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਪੁਲਿਸ ਨੂੰ ਮ੍ਰਿਤਕ ਦੀ ਗਰਦਨ ‘ਤੇ ਕੱਟ ਦਾ ਨਿਸ਼ਾਨ ਮਿਲਿਆ ਹੈ।

ਘਟਨਾ ਤੋਂ ਬਾਅਦ ਪੁੱਤਰ ਵੱਲੋਂ ਰੌਲਾ ਪਾਉਣ ‘ਤੇ ਗੁਆਂਢੀ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਜਮਾਲਪੁਰ ਪੁਲਿਸ ਅਤੇ ਸੀਆਈਏ ਟੀਮਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਲਈ ਕਾਰਵਾਈ ਜਾਰੀ ਹੈ।

ਪੁਲਿਸ ਮੁਤਾਬਕ ਕਤਲ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗਿਆ। ਮਾਮਲੇ ਦੀ ਵੱਖ-ਵੱਖ ਐਂਗਲਾਂ ਤੋਂ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਪਤਨੀ ਵਕੀਲ ਦੀ ਪ੍ਰੀਖਿਆ ਦੇਣ ਲਈ ਬਾਹਰ ਗਈ ਹੋਈ ਹੈ, ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾਇਆ ਜਾਵੇਗਾ।