Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਕੋਲੋਂ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ

ਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਕੋਲੋਂ ਜੇਲ੍ਹ ਵਿੱਚੋਂ ਮੋਬਾਈਲ ਫੋਨ ਬਰਾਮਦ

 

 

ਨੈਸ਼ਨਲ : ਜਬਰ-ਜ਼ਨਾਹ ਦੇ ਮਾਮਲੇ ‘ਚ ਗੁਜਰਾਤ ਦੀ ਸੂਰਤ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਆਸਾਰਾਮ ਦੇ ਪੁੱਤਰ ਨਾਰਾਇਣ ਸਾਈਂ ਦੀਆਂ ਗਲਤ ਹਰਕਤਾਂ ਜੇਲ੍ਹ ਦੇ ਅੰਦਰ ਵੀ ਜਾਰੀ ਹਨ। ਜਾਂਚ ਦੌਰਾਨ ਉਸਦੇ ਬੈਰਕ ਵਿੱਚੋਂ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਹੈ। ਜਾਣਕਾਰੀ ਅਨੁਸਾਰ ਨਾਰਾਇਣ ਸਾਈਂ ਜੇਲ੍ਹ ਦੇ ਅੰਦਰ ਆਪਣੀ ਗਤੀਵਿਧੀ ਜਾਰੀ ਰੱਖਣ ਲਈ ਮੋਬਾਈਲ ਦੀ ਵਰਤੋਂ ਕਰਦਾ ਸੀ ਅਤੇ ਇਸਨੂੰ ਫੜੇ ਜਾਣ ਤੋਂ ਬਚਾਉਣ ਲਈ ਉਹ ਬੈਟਰੀ ਅਤੇ ਸਿਮ ਕਾਰਡ ਵੱਖ-ਵੱਖ ਥਾਵਾਂ ‘ਤੇ ਛੁਪਾਉਂਦਾ ਸੀ।

ਲੋਹੇ ਦੇ ਦਰਵਾਜ਼ੇ ਪਿੱਛੇ ਚੁੰਬਕ ਨਾਲ ਚਿਪਕਾਇਆ ਮਿਲਿਆ ਫੋਨ

ਪੁਲਸ ਅਨੁਸਾਰ, 27 ਨਵੰਬਰ ਨੂੰ ਪੁਖਤਾ ਸੂਚਨਾ ਦੇ ਆਧਾਰ ‘ਤੇ ਜੇਲ੍ਹ ਸਕੁਐਡ ਨੇ ਨਾਰਾਇਣ ਸਾਈਂ ਦੇ ਬੈਰਕ ਦੀ ਤਲਾਸ਼ੀ ਲਈ। ਤਲਾਸ਼ੀ ਦੌਰਾਨ, ਉਸਦੇ ਬੈਰਕ ਵਿੱਚ ਲੋਹੇ ਦੇ ਦਰਵਾਜ਼ੇ ਦੇ ਪਿੱਛੇ ਦੀ ਤਰਫ ਚੁੰਬਕ ਦੀ ਮਦਦ ਨਾਲ ਚਿਪਕਾਇਆ ਹੋਇਆ ਮੋਬਾਈਲ ਫੋਨ ਬਰਾਮਦ ਹੋਇਆ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਗੱਲਬਾਤ ਕਰਨ ਤੋਂ ਬਾਅਦ ਮੋਬਾਈਲ ਦੀ ਬੈਟਰੀ ਅਤੇ ਸਿਮ ਕਾਰਡ ਤੁਰੰਤ ਕੱਢ ਲੈਂਦਾ ਸੀ, ਯਾਨੀ ਫੋਨ ਨੂੰ ਡਿਸਮੈਂਟਲ ਕਰ ਦਿੰਦਾ ਸੀ।

ਉਸਦੇ ਥੈਲੇ ਵਿੱਚੋਂ ਜੀਓ ਕੰਪਨੀ ਦਾ ਇੱਕ ਸਿਮ ਕਾਰਡ ਵੀ ਮਿਲਿਆ ਹੈ। ਉਹ ਸਿਮ ਆਪਣੇ ਕੋਲ ਰੱਖਦਾ ਸੀ ਜਦੋਂ ਕਿ ਬੈਟਰੀ ਸਮੇਤ ਫੋਨ ਦੇ ਬਾਕੀ ਹਿੱਸੇ ਨੂੰ ਸੁਰੱਖਿਅਤ ਥਾਵਾਂ ‘ਤੇ ਲੁਕਾ ਦਿੰਦਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਜੇਲ੍ਹ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੂਰਤ ਦੇ ਸਚਿਨ ਥਾਣੇ ਵਿੱਚ ਸ਼ਿਕਾਇਤ (ਫਰਿਆਦ) ਦਰਜ ਕਰਵਾਈ ਹੈ। ਪੁਲਿਸ ਹੁਣ ਜਾਂਚ ਕਰ ਰਹੀ ਹੈ ਕਿ ਇੰਨਾ ਹਾਈ ਪ੍ਰੋਫਾਈਲ ਕੈਦੀ ਹੋਣ ਦੇ ਬਾਵਜੂਦ ਫੋਨ ਜੇਲ੍ਹ ਦੇ ਅੰਦਰ ਕਿਵੇਂ ਪਹੁੰਚਿਆ ਅਤੇ ਇਸਦੀ ਵਰਤੋਂ ਕਿਸ ਮਕਸਦ ਲਈ ਕੀਤੀ ਜਾ ਰਹੀ ਸੀ।