Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ

ਪੰਜਾਬ ‘ਚ LPG ਸਿਲੰਡਰਾਂ ਲਈ ਮਚੀ ਹਾਹਾਕਾਰ! ਲੱਗ ਗਈਆਂ ਲੰਮੀਆਂ ਲਾਈਨਾਂ

 

ਲੁਧਿਆਣਾ : ਇਜ਼ਰਾਈਲ-ਇਰਾਨ ਜੰਗ ਕਾਰਨ ਦੁਨੀਆ ਭਰ ਵਿਚ ਤੇਲ ਤੇ ਗੈਸ ਦੀ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਦਾ ਅਸਰ ਪੰਜਾਬ ਵਿਚ ਵੀ ਦਿਸਣਾ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣਾ ਵਿਚ ਘਰੇਲੂ ਗੈਸ ਸਿਲੰਡਰਾਂ ਦੀ ਭਾਰੀ ਕਿੱਲਤ ਹੋਣ ਕਾਰਨ ਹਾਹਾਕਾਰ ਮਚੀ ਹੋਈ ਹੈ, ਹਾਲਾਤ ਇਹ ਬਣੇ ਹੋਏ ਹਨ ਕਿ ਸਵੇਰੇ 9 ਵਜੇ ਹੀ ਗੈਸ ਏਜੰਸੀਆਂ ਦੇ ਦਫ਼ਤਰਾਂ ਵਿਚ ਗੈਸ ਸਿਲੰਡਰ ਭਰਵਾਉਣ ਲਈ ਲੋਕਾਂ ਦੀ ਭੀੜ ਇਕੱਠੀ ਹੋਣ ਲੱਗ ਪਈ ਹੈ ਤੇ ਲੰਮੀਆਂ ਲਾਈਨਾਂ ਲੱਗਣ ਲੱਗ ਪਈਆਂ ਹਨ।

 

ਅਜਿਹੇ ਵਿਚ ਜਿੱਥੇ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕੰਪਨੀਆਂ ਵੱਲੋਂ ਗੈਸ ਏਜੰਸੀਆਂ ਨੂੰ ਸਿਲੰਡਰਾਂ ਦੀ ਪੂਰੀ ਸਪਲਾਈ ਨਾ ਦਿੱਤੇ ਜਾਣ ਕਾਰਨ ਡੀਲਰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਦੂਜੇ ਪਾਸੇ ਗੈਸ ਕੰਪਨੀਆਂ ਵੱਲੋਂ ਇਕ ਸਿਲੰਡਰ ਲੈਣ ਤੋਂ ਬਾਅਦ 25 ਦਿਨ ਤੋਂ ਪਹਿਲਾਂ ਉਪਭੋਗਤਾਵਾਂ ਨੂੰ ਬੁਕਿੰਗ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਸੀ ਤੇ ਪਹੁਣ ਬੁਕਿੰਗ ਹੋਈ ਵੀ ਹੈ ਜਾਂ ਨਹੀਂ, ਇਸ ਗੱਲ ਦਾ ਵੀ ਕੋਈ ਜਵਾਬ ਨਹੀਂ ਮਿਲ ਰਿਹਾ। ਸੌਖੇ ਸ਼ਬਦਾਂ ਵਿਚ ਕਹੀਏ ਤਾਂ ਕੰਪਨੀ ਵੱਲੋਂ ਬੰਦ ਕੀਤੇ ਗਏ ਸਿਸਟਮ ਨੇ ਲੋਕਾਂ ਦੀ ਪਰੇਸ਼ਾਨੀ ਵਿਚ ਹੋਰ ਵਾਧਾ ਕੀਤਾ ਹੈ।