Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsLoC 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਪਾਕਿਸਤਾਨੀ ਅੱਤਵਾਦੀ ਢੇਰ

LoC ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਪਾਕਿਸਤਾਨੀ ਅੱਤਵਾਦੀ ਢੇਰ

 

 

ਜੰਮੂ- ਸੁਰੱਖਿਆ ਫ਼ੋਰਸਾਂ ਨੇ ਮੰਗਲਵਾਰ ਨੂੰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ‘ਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਅਤੇ ਇਕ ਪਾਕਿਸਤਾਨੀ ਅੱਤਵਾਦੀ ਨੂੰ ਢੇਰ ਕਰ ਦਿੱਤਾ। ‘ਵ੍ਹਾਈਟ ਨਾਈਟ ਕੋਰ’ ਨੇ ‘ਐਕਸ’ ‘ਤੇ ਲਿਖਿਆ,”ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਮੰਗਲਵਾਰ ਦੁਪਹਿਰ ਕਰੀਬ 3 ਵਜੇ ਕੰਟਰੋਲ ਰੇਖਾ ਕੋਲ ਨੌਸ਼ਹਿਰਾ ਸੈਕਟਰ ਦੇ ਝਾਂਗਰ ਇਲਾਕੇ ‘ਚ 2 ਅੱਤਵਾਦੀਆਂ ਦੀਆਂ ਗਤੀਵਿਧੀਆਂ ਦੇਖੀਆਂ ਗਈਆਂ।

 

ਭਾਰਤੀ ਫ਼ੌਜ ਦੇ ਚੌਕਸ ਜਵਾਨਾਂ ਨੇ ਤੁਰੰਤ ਮੋਰਚਾ ਸੰਭਾਲਿਆ ਅਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸੇ ਦੌਰਾਨ ਮੁਕਾਬਲੇ ‘ਚ ਪਾਕਿਸਤਾਨ ਸਪਾਂਸਰਡ ਇਕ ਅੱਤਵਾਦੀ ਮਾਰਿਆ ਗਿਆ। ਕੰਟਰੋਲ ਰੇਖਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਨੂੰ ਪ੍ਰਭਾਵੀ ਢੰਗ ਨਾਲ ਰੋਕ ਦਿੱਤਾ ਗਿਆ।” ਉਨ੍ਹਾਂ ਕਿਹਾ,”ਦੂਜੇ ਅੱਤਵਾਦੀ ਦੀ ਭਾਲ ਕਰਨ ਅਤੇ ਏਕੀਕ੍ਰਿਤ ਜ਼ਮੀਨੀ ਅਤੇ ਹਵਾਈ ਨਿਗਰਾਨੀ ਦੀ ਮਦਦ ਨਾਲ ਖੇਤਰ ‘ਤੇ ਲਗਾਤਾਰ ਦਬਦਬਾ ਯਕੀਨੀ ਕਰਨ ਲਈ ਫੌਜ ਟੁਕੜੀਆਂ ਨੂੰ ਮੁੜ ਤਾਇਨਾਤ ਕੀਤਾ ਗਿਆ ਹੈ।”