Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹੁਣ ਨਹੀਂ ਚੱਲੇਗਾ 'ਓਏ' ! ਲੋਕਾਂ ਨੂੰ 'ਸਰ' ਜਾਂ 'ਮੈਡਮ' ਕਹਿ ਕੇ...

ਹੁਣ ਨਹੀਂ ਚੱਲੇਗਾ ‘ਓਏ’ ! ਲੋਕਾਂ ਨੂੰ ‘ਸਰ’ ਜਾਂ ‘ਮੈਡਮ’ ਕਹਿ ਕੇ ਬੁਲਾਏਗੀ ਲਹਿੰਦੇ ਪੰਜਾਬ ਦੀ ਪੁਲਸ

 

 

ਇੰਟਰਨੈਸ਼ਨਲ— ਪਾਕਿਸਤਾਨ ਦੀ ਪੰਜਾਬ ਪੁਲਸ ਨੂੰ ਆਪਣੀ ਵਿਵਸਥਾ ਵਿਚ ਸੁਧਾਰ ਦੇ ਤਹਿਤ ਲੋਕਾਂ ਨਾਲ ਸਤਿਕਾਰ ਨਾਲ ਗੱਲ ਕਰਨ ਅਤੇ ਉਨ੍ਹਾਂ ਨੂੰ ‘ਸਰ ਜਾਂ ਮੈਡਮ’ ਕਹਿ ਕੇ ਸੰਬੋਧਨ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਐਤਵਾਰ ਨੂੰ ਇੱਥੇ ਪੁਲਸ ਵਿਵਸਥਾ ’ਚ ਸੁਧਾਰਾਂ ਬਾਰੇ ਇਕ ਮੀਟਿੰਗ ਦੌਰਾਨ ਕਿਹਾ ਕਿ ਪੰਜਾਬ ’ਚ ਪੁਲਸ ਅਕਸਰ ਜਨਤਕ ਥਾਵਾਂ ’ਤੇ ਨਾਗਰਿਕਾਂ ਨਾਲ ਨਿਮਰਤਾ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ‘ਓਏ’ ਕਹਿ ਕੇ ਸੰਬੋਧਨ ਕਰਦੀ ਹੈ।

 

ਉਨ੍ਹਾਂ ਕਿਹਾ ਕਿ ਜਨਤਾ ਦੀ ਮਰਿਆਦਾ ਦੀ ਉਲੰਘਣਾ ਨਾ ਕਰੋ। ਜਵਾਬਦੇਹੀ ਦੀ ਲੋੜ ਹੈ ਅਤੇ ਗਲਤ ਰਵੱਈਏ ਨੂੰ ਤਿਆਗਣ ਦੀ ਲੋੜ ਹੈ। ਉਨ੍ਹਾਂ ਨਿਰਦੇਸ਼ ਦਿੱਤਾ ਕਿ ਸਾਰੇ ਥਾਣਿਆਂ, ਦਫ਼ਤਰਾਂ ਅਤੇ ਚੌਕੀਆਂ ’ਤੇ ਨਾਗਰਿਕਾਂ ਨੂੰ ਸਰ ਜਾਂ ਮੈਡਮ ਜਾਂ ਸਾਹਿਬ ਜਾਂ ਸਾਹਿਬਾ ਕਹਿ ਕੇ ਸੰਬੋਧਨ ਕੀਤਾ ਜਾਣਾ ਚਾਹੀਦਾ ਹੈ। ਮਰੀਅਮ ਨੇ ਕਿਹਾ ਕਿ ਪੁਲਸ ਮੁਲਾਜ਼ਮਾਂ ਨੂੰ ਸਿਖਲਾਈ ਦੇਣ ਲਈ ਤੁਰੰਤ ਕਦਮ ਚੁੱਕੇ ਜਾਣੇ ਚਾਹੀਦੇ ਹਨ।