Friday, September 18, 2026
Home Breaking News ਪਾਕਿ ਨੇ ਰਿਹਾਅ ਕੀਤੇ 7 ਭਾਰਤੀ ! ਹੜ੍ਹਾਂ ਦੌਰਾਨ ਰੁੜ੍ਹ ਕੇ ਪਹੁੰਚ...

ਪਾਕਿ ਨੇ ਰਿਹਾਅ ਕੀਤੇ 7 ਭਾਰਤੀ ! ਹੜ੍ਹਾਂ ਦੌਰਾਨ ਰੁੜ੍ਹ ਕੇ ਪਹੁੰਚ ਗਏ ਸੀ ਸਰਹੱਦ ਪਾਰ, ਅਟਾਰੀ ਰਾਹੀਂ ਹੋਈ ਵਾਪਸੀ

0
61

 

 

ਨੈਸ਼ਨਲ – ਪਾਕਿਸਤਾਨ ਨੇ ਸ਼ਨੀਵਾਰ ਨੂੰ 7 ਭਾਰਤੀ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਹੈ, ਜੋ 2023 ਦੇ ਹੜ੍ਹਾਂ ਦੌਰਾਨ ਸਰਹੱਦ ਪਾਰ ਪਹੁੰਚ ਗਏ ਸਨ। ਪਾਕਿਸਤਾਨੀ ਰੇਂਜਰਾਂ ਨੇ ਇਨ੍ਹਾਂ ਨਾਗਰਿਕਾਂ ਨੂੰ ਅੰਮ੍ਰਿਤਸਰ ਦੀ ਅਟਾਰੀ ਚੈੱਕ ਪੋਸਟ ਵਿਖੇ ਬਾਰਡਰ ਸੁਰੱਖਿਆ ਫੋਰਸ (BSF) ਦੇ ਹਵਾਲੇ ਕੀਤਾ।

 

ਇਹ ਨਾਗਰਿਕ 2023 ਵਿੱਚ ਪੰਜਾਬ ਵਿੱਚ ਆਏ ਭਾਰੀ ਹੜ੍ਹਾਂ ਦੌਰਾਨ ਆਪਣੇ ਪਸ਼ੂਆਂ ਅਤੇ ਖੇਤੀਬਾੜੀ ਦੇ ਸਾਮਾਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਸਰਹੱਦ ਪਾਰ ਪਾਕਿਸਤਾਨੀ ਖੇਤਰ ਵਿੱਚ ਚਲੇ ਗਏ ਸਨ। ਇਨ੍ਹਾਂ 7 ਵਿਅਕਤੀਆਂ ਵਿੱਚੋਂ 4 ਫਿਰੋਜ਼ਪੁਰ ਜ਼ਿਲ੍ਹੇ ਦੇ ਹਨ, ਜਦਕਿ ਇਕ ਜਲੰਧਰ, ਇਕ ਲੁਧਿਆਣਾ ਅਤੇ ਇਕ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ।

 

ਵਾਪਸ ਪਰਤੇ ਨਾਗਰਿਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੀਬ ਢਾਈ ਸਾਲ ਤੱਕ ਪਾਕਿਸਤਾਨੀ ਜੇਲ੍ਹਾਂ ਵਿੱਚ ਰਹਿਣਾ ਪਿਆ। ਕੁਝ ਨਾਗਰਿਕਾਂ ਨੇ ਹਿਰਾਸਤ ਦੌਰਾਨ ਕੁੱਟਮਾਰ ਕੀਤੇ ਜਾਣ ਦੇ ਗੰਭੀਰ ਇਲਜ਼ਾਮ ਵੀ ਲਗਾਏ ਹਨ। ਇਕ ਨਾਗਰਿਕ ਨੇ ਦੱਸਿਆ ਕਿ ਉਸ ਨੂੰ ਇਕ ਸਾਲ ਦੀ ਸਜ਼ਾ ਅਤੇ 10,000 ਰੁਪਏ ਜੁਰਮਾਨਾ ਵੀ ਕੀਤਾ ਗਿਆ ਸੀ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਸ ਵਾਪਸੀ ਦਾ ਸਵਾਗਤ ਕਰਦਿਆਂ ਪਾਕਿਸਤਾਨ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਹੋਰ ਭਾਰਤੀ ਕੈਦੀਆਂ ਅਤੇ ਮਛੇਰਿਆਂ ਨੂੰ ਵੀ ਜਲਦੀ ਰਿਹਾਅ ਕਰੇ ਜਿਨ੍ਹਾਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ।

 

ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਤਹਿਤ ਹਰ ਸਾਲ ਜਨਵਰੀ ਅਤੇ ਜੁਲਾਈ ਵਿੱਚ ਕੈਦੀਆਂ ਦੀਆਂ ਸੂਚੀਆਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ। ਭਾਰਤ ਨੇ ਪਾਕਿਸਤਾਨ ਨਾਲ ਅਜਿਹੇ 382 ਨਾਗਰਿਕ ਕੈਦੀਆਂ ਅਤੇ 81 ਮਛੇਰਿਆਂ ਦੀ ਸੂਚੀ ਸਾਂਝੀ ਕੀਤੀ ਹੈ ਜੋ ਭਾਰਤੀ ਜੇਲ੍ਹਾਂ ਵਿੱਚ ਹਨ। ਪਾਕਿਸਤਾਨ ਨੇ ਵੀ ਆਪਣੀ ਹਿਰਾਸਤ ਵਿੱਚ ਮੌਜੂਦ 53 ਭਾਰਤੀ ਨਾਗਰਿਕਾਂ ਅਤੇ 193 ਮਛੇਰਿਆਂ ਦੀ ਸੂਚੀ ਸਾਂਝੀ ਕੀਤੀ ਹੈ।

 

LEAVE A REPLY

Please enter your comment!
Please enter your name here