Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਫੋਨ ਬਣਿਆ ਬੰਬ, ਕੁੜੀ ਦੇ ਚਿਹਰੇ 'ਤੇ ਅਚਾਨਕ ਫਟਿਆ

ਫੋਨ ਬਣਿਆ ਬੰਬ, ਕੁੜੀ ਦੇ ਚਿਹਰੇ ‘ਤੇ ਅਚਾਨਕ ਫਟਿਆ

 

 

ਬੀਜਿੰਗ: ਅੱਜ-ਕੱਲ੍ਹ ਮੋਬਾਈਲ ਫੋਨ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ, ਪਰ ਇਹੀ ਫੋਨ ਕਈ ਵਾਰ ਜਾਨਲੇਵਾ ਵੀ ਸਾਬਤ ਹੋ ਸਕਦੇ ਹਨ। ਚੀਨ ਤੋਂ ਇਕ ਅਜਿਹੀ ਹੀ ਹੈਰਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਸੋਸ਼ਲ ਮੀਡੀਆ ‘ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਛੋਟੀ ਬੱਚੀ ਦਾ ਮੋਬਾਈਲ ਫੋਨ ਚਾਰਜਿੰਗ ਦੌਰਾਨ ਅਚਾਨਕ ਧਮਾਕੇ ਨਾਲ ਫਟ ਗਿਆ।

 

ਧਮਾਕੇ ਕਾਰਨ ਫਰਸ਼ ‘ਤੇ ਜਾ ਡਿੱਗੀ ਬੱਚੀ

ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਚੀ ਇੱਕ ਸੋਫੇ ‘ਤੇ ਬੈਠੀ ਸੀ ਅਤੇ ਉਸ ਦਾ ਫੋਨ ਚਾਰਜਿੰਗ ‘ਤੇ ਲੱਗਾ ਹੋਇਆ ਸੀ। ਬਿਨਾਂ ਕਿਸੇ ਚੇਤਾਵਨੀ ਦੇ ਫੋਨ ਵਿੱਚ ਜ਼ੋਰਦਾਰ ਧਮਾਕਾ ਹੁੰਦਾ ਹੈ, ਜਿਸ ਕਾਰਨ ਬੱਚੀ ਉਛਲ ਕੇ ਫਰਸ਼ ‘ਤੇ ਜਾ ਡਿੱਗਦੀ ਹੈ।ਡਰ ਦੇ ਮਾਰੇ ਬੱਚੀ ਚੀਕਾਂ ਮਾਰਦੀ ਹੋਈ ਤੁਰੰਤ ਉੱਥੋਂ ਦੂਰ ਹਟ ਜਾਂਦੀ ਹੈ। ਧਮਾਕੇ ਤੋਂ ਬਾਅਦ ਫੋਨ ਪੂਰੀ ਤਰ੍ਹਾਂ ਸੜ ਕੇ ਕਾਲਾ ਹੋਇਆ ਦਿਖਾਈ ਦੇ ਰਿਹਾ ਹੈ।

ਅਜਿਹੀਆਂ ਘਟਨਾਵਾਂ ਨੇ ਮੋਬਾਈਲ ਬੈਟਰੀਆਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਪਹਿਲਾਂ ਵੀ ਕਈ ਥਾਵਾਂ ‘ਤੇ ਮੋਬਾਈਲ ਫ਼ੋਨ ਜਾਂ ਬੈਟਰੀ ਫਟਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਉਦਾਹਰਣ ਵਜੋਂ ਭਾਰਤ ਦੇ ਕੇਰਲਾ ਵਿੱਚ  8 ਸਾਲ ਦੀ ਕੁੜੀ ਦੀ ਮੌਤ ਹੋ ਗਈ ਅਤੇ ਉਸ ਦੇ ਹੱਥਾਂ ਵਿੱਚ ਮੋਬਾਈਲ ਫ਼ੋਨ ਫਟਣ ਕਾਰਨ ਉਸਨੂੰ ਗੰਭੀਰ ਸੱਟਾਂ ਲੱਗੀਆਂ। ਮਾਹਿਰਾਂ ਦਾ ਕਹਿਣਾ ਹੈ ਕਿ ਜ਼ਿਆਦਾ ਗਰਮੀ, ਖਰਾਬ ਬੈਟਰੀ, ਨਕਲੀ ਚਾਰਜਰ, ਜਾਂ ਲੰਬੇ ਸਮੇਂ ਤੱਕ ਵਰਤੋਂ ਵੀ ਅਜਿਹੇ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।