Become a member

Get the best offers and updates relating to Liberty Case News.

― Advertisement ―

spot_img
spot_img
HomeBig News2 ਦਿਨਾਂ ਦੌਰੇ 'ਤੇ ਇਜ਼ਰਾਈਲ ਪੁੱਜੇ PM ਮੋਦੀ ! ਨੇਤਨਯਾਹੂ ਨੇ ਕੀਤਾ...

2 ਦਿਨਾਂ ਦੌਰੇ ‘ਤੇ ਇਜ਼ਰਾਈਲ ਪੁੱਜੇ PM ਮੋਦੀ ! ਨੇਤਨਯਾਹੂ ਨੇ ਕੀਤਾ ਸ਼ਾਨਦਾਰ ਸੁਆਗਤ

ਇੰਟਰਨੈਸ਼ਨਲ ਡੈਸਕ- ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੁੱਧਵਾਰ ਨੂੰ ਆਪਣੇ ਦੋ ਦਿਨਾਂ ਇਤਿਹਾਸਕ ਦੌਰੇ ‘ਤੇ ਇਜ਼ਰਾਈਲ ਪਹੁੰਚ ਗਏ ਹਨ। ਹਵਾਈ ਅੱਡੇ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਉਨ੍ਹਾਂ ਦੀ ਪਤਨੀ ਸਾਰਾ ਨੇ ਨਿੱਜੀ ਤੌਰ ‘ਤੇ ਮੌਜੂਦ ਰਹਿ ਕੇ PM ਮੋਦੀ ਦਾ ਸਵਾਗਤ ਕੀਤਾ। ਦੋਵਾਂ ਆਗੂਆਂ ਨੇ ਇੱਕ-ਦੂਜੇ ਨੂੰ ਜੱਫੀ ਪਾ ਕੇ ਆਪਣੀ ਦੋਸਤੀ ਦਾ ਪ੍ਰਗਟਾਵਾ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੂੰ ਹਵਾਈ ਅੱਡੇ ‘ਤੇ ਰੈੱਡ ਕਾਰਪੇਟ ‘ਤੇ ਉਤਾਰਿਆ ਗਿਆ ਤੇ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ। ਸਾਲ 2017 ਤੋਂ ਬਾਅਦ PM ਮੋਦੀ ਦਾ ਇਹ ਦੂਜਾ ਇਜ਼ਰਾਈਲ ਦੌਰਾ ਹੈ। ਇਸ ਦੌਰੇ ਦੌਰਾਨ PM ਮੋਦੀ ਇਜ਼ਰਾਈਲ ਦੀ ਸੰਸਦ ‘ਨਸੈੱਟ’ (Knesset) ਨੂੰ ਸੰਬੋਧਨ ਕਰਨਗੇ। ਉਹ ਅਜਿਹਾ ਕਰਨ ਵਾਲੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣ ਕੇ ਇਤਿਹਾਸ ਰਚਣਗੇ।

ਇਜ਼ਰਾਈਲ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਤੇ ਬਿਆਨ ਵਿੱਚ PM ਮੋਦੀ ਨੇ ਕਿਹਾ ਸੀ ਕਿ ਭਾਰਤ ਅਤੇ ਇਜ਼ਰਾਈਲ ਦਰਮਿਆਨ ਇੱਕ ਮਜ਼ਬੂਤ ਅਤੇ ਬਹੁ-ਪੱਖੀ ਰਣਨੀਤਕ ਭਾਈਵਾਲੀ ਹੈ। ਉਨ੍ਹਾਂ ਇਸ ਦੌਰੇ ਨੂੰ ਆਪਣੇ “ਪਿਆਰੇ ਦੋਸਤ” ਨੇਤਨਯਾਹੂ ਦੇ ਸੱਦੇ ‘ਤੇ ਕੀਤੀ ਫੇਰੀ ਦੱਸਿਆ। ਪ੍ਰਧਾਨ ਮੰਤਰੀ ਮੋਦੀ ਇਜ਼ਰਾਈਲ ਦੇ ਰਾਸ਼ਟਰਪਤੀ ਇਸਾਕ ਹਰਜ਼ੋਗ ਨਾਲ ਵੀ ਮੁਲਾਕਾਤ ਕਰਨਗੇ ਅਤੇ ਇਜ਼ਰਾਈਲ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਵੀ ਗੱਲਬਾਤ ਕਰਨਗੇ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ, ਤਕਨਾਲੋਜੀ ਅਤੇ ਵਪਾਰ ਸਬੰਧੀ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਹੋਣ ਦੀ ਉਮੀਦ ਹੈ।