Become a member

Get the best offers and updates relating to Liberty Case News.

― Advertisement ―

spot_img
spot_img
HomeBig Newsਜ਼ਮੀਨਾਂ ਦੀ ਵਿਕਰੀ ਦੇ ਵਿਵਾਦ ਨੂੰ ਲੈ ਕੇ ਪਾਵਰਕਾਮ ਇੰਜੀਨੀਅਰਾਂ ਵਲੋਂ 26...

ਜ਼ਮੀਨਾਂ ਦੀ ਵਿਕਰੀ ਦੇ ਵਿਵਾਦ ਨੂੰ ਲੈ ਕੇ ਪਾਵਰਕਾਮ ਇੰਜੀਨੀਅਰਾਂ ਵਲੋਂ 26 ਨਵੰਬਰ ਨੂੰ ਸੰਘਰਸ਼ ਦਾ ਐਲਾਨ

 

ਪਟਿਆਲਾ : ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਜੈਪਾਲ ਸਿੰਘ ਅਟਵਾਲ ਨੇ 26 ਨਵੰਬਰ ਨੂੰ ਪੀਐਸਪੀਸੀਐਲ/ਪੀਐਸਟੀਸੀਐਲ ਜ਼ਮੀਨਾਂ ਦੀ ਵਿਕਰੀ ਨੂੰ ਤੁਰੰਤ ਰੋਕਣ ਅਤੇ ਮੁਅੱਤਲ ਇੰਜੀਨੀਅਰਾਂ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਸ੍ਰੀ ਅਟਵਾਲ ਨੇ ਕਿਹਾ ਕਿ ਇੰਜੀਨੀਅਰਾਂ ਨੇ ਮੀਟਿੰਗਾਂ ਅਤੇ ਪੱਤਰਾਂ ਰਾਹੀਂ ਬਿਜਲੀ ਮੰਤਰੀ, ਸੀਐੱਮਡੀ, ਪੀਐਸਪੀਸੀਐਲ ਸਕੱਤਰ/ਪਾਵਰ ਨਾਲ ਆਪਣੀਆਂ ਚਿੰਤਾਵਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਕੋਈ ਸੁਧਾਰਾਤਮਕ ਕਾਰਵਾਈ ਨਾ ਹੋਣ ਕਰਕੇ ਇੰਜੀਨੀਅਰਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਹੋਣਾ ਪਿਆ।ਇਸ ਸਬੰਧ ਵਿਚ ਉਹਨਾਂ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਪੀਐਸਪੀਸੀਐਲ/ਪੀਐਸਟੀਸੀਐਲ ਸੰਪਤੀਆਂ ਦੀ ਵਿਕਰੀ ਨੂੰ ਰੋਕਣ, ਰੋਪੜ ਵਿੱਚ ਦੋ 800 ਮੈਗਾਵਾਟ ਸਰਕਾਰੀ ਮਾਲਕੀ ਵਾਲੀਆਂ ਸੁਪਰਕ੍ਰਿਟੀਕਲ ਯੂਨਿਟਾਂ ਦੀ ਸਥਾਪਤ ਪ੍ਰਕਿਰਿਆ ਨੂੰ ਮੁੜ ਸ਼ੁਰੂ ਕਰਨ, ਰੋਪੜ ਥਰਮਲ ਦੇ ਮੁੱਖ ਇੰਜੀਨੀਅਰ ਦੀ ਮੁਅੱਤਲੀ ਨੂੰ ਬਿਨਾਂ ਸ਼ਰਤ ਰੱਦ ਕਰਨ ਅਤੇ ਡਾਇਰੈਕਟਰ/ਉਤਪਾਦਨ ਨੂੰ ਹਟਾਉਣ ਅਤੇ ਬਿਜਲੀ ਖੇਤਰ ਵਿੱਚ ਤਕਨੀਕੀ ਅਤੇ ਪ੍ਰਸ਼ਾਸਕੀ ਫੈਸਲਿਆਂ ਵਿੱਚ ਬੇਲੋੜੀ ਰਾਜਨੀਤਿਕ ਦਖਲਅੰਦਾਜ਼ੀ ਅਤੇ ਨਿੱਜੀ ਸਲਾਹਕਾਰਾਂ ਦੀ ਸ਼ਮੂਲੀਅਤ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਇਹ ਪ੍ਰਦਰਸ਼ਨ ਕੀਤਾ ਜਾਵੇਗਾ