Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsCanada 'ਚ ਪੰਜਾਬਣ ਦਾ ਬੇਰਹਿਮੀ ਨਾਲ ਕਤਲ! PR ਦੀ ਉਡੀਕ 'ਚ ਸੀ...

Canada ‘ਚ ਪੰਜਾਬਣ ਦਾ ਬੇਰਹਿਮੀ ਨਾਲ ਕਤਲ! PR ਦੀ ਉਡੀਕ ‘ਚ ਸੀ ਅਮਨਪ੍ਰੀਤ

 

 

ਓਨਟਾਰੀਓ : ਬਿਹਤਰ ਭਵਿੱਖ ਦੀ ਤਲਾਸ਼ ‘ਚ ਕੈਨੇਡਾ ਗਈ ਪੰਜਾਬ ਦੀ ਇੱਕ ਹੋਣਹਾਰ ਧੀ ਦਾ ਉੱਥੇ ਕਤਲ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੰਗਰੂਰ ਦੀ ਰਹਿਣ ਵਾਲੀ 27 ਸਾਲਾ ਅਮਨਪ੍ਰੀਤ ਕੌਰ ਸੈਣੀ ਦਾ ਓਨਟਾਰੀਓ ਦੇ ਲਿੰਕਨ ‘ਚ ਕਤਲ ਕਰ ਦਿੱਤਾ ਗਿਆ ਹੈ। ਕੈਨੇਡਾ ਪੁਲਸ ਨੇ ਇਸ ਮਾਮਲੇ ਵਿੱਚ 27 ਸਾਲਾ ਮਨਪ੍ਰੀਤ ਸਿੰਘ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਅਤੇ ਉਸ ਦੀ ਸਰਗਰਮੀ ਨਾਲ ਤਲਾਸ਼ ਕੀਤੀ ਜਾ ਰਹੀ ਹੈ।

PR ਦੀ ਉਮੀਦ ਵਿਚ ਸੀ ਅਮਨਪ੍ਰੀਤ

ਅਮਨਪ੍ਰੀਤ ਕੌਰ ਸੈਣੀ 2021 ‘ਚ ਕੈਨੇਡਾ ਗਈ ਸੀ। ਉਸਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ ਅਮਨਪ੍ਰੀਤ ਬਹੁਤ ਹੋਣਹਾਰ ਸੀ ਅਤੇ ਉੱਥੇ ਇੱਕ ਕੈਨੇਡੀਅਨ ਹਸਪਤਾਲ ਵਿੱਚ ਕੰਮ ਕਰ ਰਹੀ ਸੀ। ਖਾਸ ਗੱਲ ਇਹ ਹੈ ਕਿ ਉਹ ਜਲਦ ਹੀ ਸਥਾਈ ਨਿਵਾਸੀ (PR) ਦਾ ਦਰਜਾ ਹਾਸਲ ਕਰਨ ਵਾਲੀ ਸੀ। ਆਪਣੀ ਮਿਹਨਤ ਦੇ ਦਮ ‘ਤੇ ਉਹ ਇੱਕ ਚੰਗੀ ਜ਼ਿੰਦਗੀ ਜੀਅ ਰਹੀ ਸੀ।

ਲਾਪਤਾ ਹੋਣ ਦੇ ਦੋ ਦਿਨ ਬਾਅਦ ਮਿਲੀ ਲਾਸ਼

ਪਰਿਵਾਰ ਨੇ ਦੱਸਿਆ ਕਿ ਅਮਨਪ੍ਰੀਤ 20 ਤਾਰੀਖ਼ ਨੂੰ ਕੈਨੇਡਾ ਵਿੱਚ ਲਾਪਤਾ ਹੋ ਗਈ ਸੀ, ਜਿਸ ਦੀ ਰਿਪੋਰਟ ਦਰਜ ਕਰਵਾਈ ਗਈ। ਪੁਲਸ ਦੀ ਡੂੰਘੀ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦਾ ਕਤਲ ਹੋ ਗਿਆ ਹੈ ਅਤੇ ਉਸ ਦੀ ਲਾਸ਼ ਦੋ ਦਿਨ ਬਾਅਦ ਲਿੰਕਨ, ਓਨਟਾਰੀਓ ਵਿੱਚ ਬਰਾਮਦ ਕੀਤੀ ਗਈ।

ਪਿਤਾ ਇੰਦਰਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਮਨਪ੍ਰੀਤ ਭਾਰਤ ਆਉਣ ਲਈ ਬਹੁਤ ਉਤਸ਼ਾਹਿਤ ਸੀ। ਉਸਨੇ ਵਾਅਦਾ ਕੀਤਾ ਸੀ ਕਿ PR ਮਿਲਦੇ ਸਾਰ ਹੀ ਉਹ ਸਭ ਤੋਂ ਪਹਿਲਾਂ ਭਾਰਤ ਆਵੇਗੀ। ਪਰਿਵਾਰ ਅਨੁਸਾਰ, ਅਮਨਪ੍ਰੀਤ ਨੇ ਕਦੇ ਵੀ ਆਪਣੀ ਜ਼ਿੰਦਗੀ ਦੀ ਕਿਸੇ ਅੰਦਰੂਨੀ ਪਰੇਸ਼ਾਨੀ ਬਾਰੇ ਗੱਲ ਨਹੀਂ ਕੀਤੀ ਸੀ ਅਤੇ ਉਹ ਹਮੇਸ਼ਾ ਪਰਿਵਾਰ ਨਾਲ ਖੁਸ਼ ਹੋ ਕੇ ਗੱਲਾਂ ਕਰਦੀ ਸੀ।