ਰਾਘਵ ਚੱਢਾ ਬਣ ਸਕਦੇ ਨੇ ਕੇਂਦਰੀ ਮੰਤਰੀ? ਪੰਜਾਬ ਤੋਂ BJP ਨਵੇਂ ਚਿਹਰੇ ਦੀ ਤਲਾਸ਼ ‘ਚ

0
2

ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਰਾਜ ਸਭਾ ਮੈਂਬਰ ਰਾਘਵ ਚੱਢਾ ਨੂੰ ਕੇਂਦਰ ਸਰਕਾਰ ਵਿੱਚ ਵੱਡੀ ਜ਼ਿੰਮੇਵਾਰੀ ਮਿਲਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ।

ਚਰਚਾ ਹੈ ਕਿ ਪੰਜਾਬ ਤੋਂ ਕਿਸੇ ਨਵੇਂ ਚਿਹਰੇ ਨੂੰ ਕੇਂਦਰੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦੌੜ ਵਿੱਚ ਰਾਘਵ ਚੱਢਾ ਤੋਂ ਇਲਾਵਾ LPU ਦੇ ਚਾਂਸਲਰ ਅਸ਼ੋਕ ਮਿੱਤਲ ਅਤੇ ਰਾਜ ਸਭਾ ਮੈਂਬਰ ਤਰੂਣ ਚੁੱਘ ਦਾ ਨਾਮ ਵੀ ਚੱਲ ਰਿਹਾ ਹੈ।

ਮੌਜੂਦਾ ਸਮੇਂ ਪੰਜਾਬ ਤੋਂ ਰਵਨੀਤ ਬਿੱਟੂ ਕੇਂਦਰੀ ਰਾਜ ਮੰਤਰੀ ਹਨ, ਪਰ ਉਨ੍ਹਾਂ ਦੀ ਰਾਜ ਸਭਾ ਮਿਆਦ ਖਤਮ ਹੋਣ ਤੋਂ ਬਾਅਦ ਮੰਤਰੀ ਅਹੁਦੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾ ਵਧੀ ਹੈ।

ਰਾਘਵ ਚੱਢਾ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਚਿਹਰਿਆਂ ਵਿੱਚੋਂ ਇੱਕ ਰਹੇ ਸਨ। ਉਨ੍ਹਾਂ ਨੇ ਪਾਰਟੀ ਦੀ ਜਿੱਤ ਲਈ ਜ਼ਮੀਨੀ ਪੱਧਰ ‘ਤੇ ਅਹਿਮ ਭੂਮਿਕਾ ਨਿਭਾਈ ਸੀ।

ਭਾਜਪਾ ਨੂੰ ਉਮੀਦ ਹੈ ਕਿ ਜੇਕਰ ਚੱਢਾ ਨੂੰ ਕੇਂਦਰ ਵਿੱਚ ਵੱਡੀ ਭੂਮਿਕਾ ਮਿਲਦੀ ਹੈ ਤਾਂ ਪੰਜਾਬ ਵਿੱਚ ਪਾਰਟੀ ਨੂੰ ਇੱਕ ਮਜ਼ਬੂਤ ਚਿਹਰਾ ਮਿਲ ਸਕਦਾ ਹੈ।

ਸਿਆਸੀ ਮਾਹਿਰਾਂ ਮੁਤਾਬਕ ਇਸ ਨਾਲ 2027 ਦੀਆਂ ਪੰਜਾਬ ਚੋਣਾਂ ਤੋਂ ਪਹਿਲਾਂ ਸੂਬੇ ਦੀ ਸਿਆਸਤ ਵਿੱਚ ਵੱਡਾ ਬਦਲਾਅ ਆ ਸਕਦਾ ਹੈ। ਦੂਜੇ ਪਾਸੇ ਇਹ ਆਮ ਆਦਮੀ ਪਾਰਟੀ ਲਈ ਸੰਗਠਨਾਤਮਕ ਚੁਣੌਤੀ ਬਣ ਸਕਦਾ ਹੈ।