ਪਟਨਾ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ 29 ਅਕਤੂਬਰ ਤੋਂ ਬਿਹਾਰ ’ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਨਗੇ। ਉਹ ਮੁਜ਼ੱਫਰਪੁਰ ਦੇ ਸਕਰਾ ਵਿਧਾਨ ਸਭਾ ਹਲਕੇ ਤੇ ਦਰਭੰਗਾ ’ਚ ਮਹਾਗੱਠਜੋੜ ਹਮਾਇਤੀ ਉਮੀਦਵਾਰਾਂ ਦੇ ਹੱਕ ’ਚ 2 ਸਾਂਝੀਆਂ ਜਨਤਕ ਮੀਟਿੰਗਾਂ ਨੂੰ ਸੰਬੋਧਨ ਕਰਨਗੇ। ਇਸ ਦੌਰਾਨ ਉਹਨਾਂ ਦੇ ਨਾਲ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਮਹਾਗੱਠਜੋੜ ਦੇ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਤੇਜਸਵੀ ਯਾਦਵ ਵੀ ਇਨ੍ਹਾਂ ਮੀਟਿੰਗਾਂ ਦੌਰਾਨ ਮੌਜੂਦ ਰਹਿਣਗੇ।ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਬਿਹਾਰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਮੁਖੀ ਰਾਜੇਸ਼ ਰਾਠੌਰ ਨੇ ਸੋਮਵਾਰ ਨੂੰ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਰਾਹੁਲ ਗਾਂਧੀ ਦਾ ਬਿਹਾਰ ਦਾ ਇਹ ਪਹਿਲਾ ਦੌਰਾ ਹੈ। ਇਸ ਦੌਰੇ ਦੌਰਾਨ ਰਾਹੁਲ ਗਾਂਧੀ ਸਕਰਾ (ਰਿਜ਼ਰਵ) ਸੀਟ ਤੋਂ ਮਹਾਗੱਠਜੋੜ ਦੇ ਉਮੀਦਵਾਰ ਉਮੇਸ਼ ਰਾਮ ਦੇ ਹੱਕ ’ਚ ਆਪਣੀ ਪਹਿਲੀ ਰੈਲੀ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਉਹ ਰਾਜਦ ਸਮੇਤ ਮਹਾਗੱਠਜੋੜ ਦੇ ਉਮੀਦਵਾਰਾਂ ਲਈ ਦਰਭੰਗਾ ’ਚ ਇਕ ਰੈਲੀ’ ਨੂੰ ਵੀ ਸੰਬੋਧਨ ਕਰਨਗੇ।

