ਪ੍ਰਯਾਗਰਾਜ- ਸੰਗਮਨਗਰੀ ‘ਚ 144 ਸਾਲ ਬਾਅਦ ਹੋਏ ਮਹਾਕੁੰਭ ‘ਚ ਇਤਿਹਾਸ ਰਚਿਆ ਗਿਆ ਹੈ। 33ਵੇਂ ਦਿਨ ਸ਼ੁੱਕਰਵਾਰ ਨੂੰ ਮਹਾਕੁੰਭ ‘ਚ ਇਸ਼ਨਾਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ 50 ਕਰੋੜ ਨੂੰ ਪਾਰ ਕਰ ਗਈ ਹੈ। ਇਹ ਆਪਣੇ ਆਪ ਵਿਚ ਇਕ ਵਿਸ਼ਵ ਰਿਕਾਰਡ ਬਣ ਗਿਆ ਹੈ।
ਪੂਰੀ ਦੁਨੀਆ ‘ਚ ਇਕ ਆਯੋਜਨ ਵਿਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 50 ਕਰੋੜ ਤੱਕ ਪਹੁੰਚਣ ਨਾਲ ਹੀ ਇਹ ਦੇਸ਼ ਵਲੋਂ ਬਣਾਇਆ ਗਿਆ ਇਕ ਵਿਸ਼ਵ ਰਿਕਾਰਡ ਹੈ, ਜਿਸ ਨੂੰ ਮੌਜੂਦਾ ਸਮੇਂ ‘ਚ ਕੋਈ ਹੋਰ ਨਹੀਂ ਤੋੜ ਸਕਦਾ ਹੈ ਕਿਉਂਕਿ ਦੁਨੀਆ ਵਿਚ ਕਿਤੇ ਵੀ ਇਸ ਪੱਧਰ ਦਾ ਕੋਈ ਹੋਰ ਆਯੋਜਨ ਨਹੀਂ ਹੁੰਦਾ ਹੈ। ਤ੍ਰਿਵੇਣੀ ਸੰਗਮ ‘ਚ ਇਸ਼ਨਾਨ ਕਰਨ ਵਾਲੇ ਲੋਕਾਂ ਦੀ ਗਿਣਤੀ 50 ਕਰੋੜ ਦੇ ਅੰਕੜੇ ‘ਤੇ ਪਹੁੰਚਣ ‘ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।