Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੋਟਕ ਮਹਿੰਦਰਾ Bank 'ਚ ਹੋਇਆ 150 ਕਰੋੜ ਦਾ ਘਪਲਾ ! ਮੈਨੇਜਰ ਹਾਲੇ...

ਕੋਟਕ ਮਹਿੰਦਰਾ Bank ‘ਚ ਹੋਇਆ 150 ਕਰੋੜ ਦਾ ਘਪਲਾ ! ਮੈਨੇਜਰ ਹਾਲੇ ਵੀ ਫਰਾਰ

 

 

ਪੰਚਕੂਲਾ- ਹਰਿਆਣਾ ਦੇ ਪੰਚਕੂਲਾ ‘ਚ ਨਗਰ ਨਿਗਮ (MC) ਦੇ ਫਿਕਸਡ ਡਿਪਾਜ਼ਿਟ (FD) ਖਾਤਿਆਂ ‘ਚ ਹੋਏ ਕਰੋੜਾਂ ਰੁਪਏ ਦੇ ਵੱਡੇ ਘਪਲੇ ਨੇ ਹੜਕੰਪ ਮਚਾ ਦਿੱਤਾ ਹੈ। ਸਟੇਟ ਵਿਜੀਲੈਂਸ ਐਂਡ ਐਂਟੀ-ਕਰੱਪਸ਼ਨ ਬਿਊਰੋ (SV&ACB) ਦੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਕੋਟਕ ਮਹਿੰਦਰਾ ਬੈਂਕ ਦੀ ਸੈਕਟਰ 11 ਸ਼ਾਖਾ ਦੇ ਸਾਬਕਾ ਮੈਨੇਜਰ ਅਤੇ ਡਿਪਟੀ ਵਾਈਸ-ਪ੍ਰੈਜ਼ੀਡੈਂਟ ਪੁਸ਼ਪਿੰਦਰ ਸਿੰਘ ਇਸ ਧੋਖਾਧੜੀ ਦਾ ਮੁੱਖ ਮੁਲਜ਼ਮ ਹੈ, ਜੋ ਫਿਲਹਾਲ ਫਰਾਰ ਚੱਲ ਰਿਹਾ ਹੈ।

 

ਨਕਲੀ ਈਮੇਲਾਂ ਰਾਹੀਂ ਦਿੱਤੀ ਜਾ ਰਹੀ ਸੀ ਗਲਤ ਜਾਣਕਾਰੀ

ਜਾਂਚ ਦੌਰਾਨ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਦਿਲੀਪ ਕੁਮਾਰ ਰਾਘਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਗਮ ਅਧਿਕਾਰੀਆਂ ਨੇ ਰਾਘਵ ਦੀ ਪਛਾਣ ਉਸ ਵਿਅਕਤੀ ਵਜੋਂ ਕੀਤੀ ਹੈ ਜੋ ਉਨ੍ਹਾਂ ਨੂੰ ਐੱਫ.ਡੀ. ਦੇ ਵੇਰਵਿਆਂ ਸਬੰਧੀ ਗਲਤ ਜਾਣਕਾਰੀ ਵਾਲੀਆਂ ਈਮੇਲਾਂ ਭੇਜਦਾ ਸੀ। ਰਾਘਵ ਨੂੰ ਅਦਾਲਤ ਵੱਲੋਂ ਨਿਆਂਇਕ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ।

 

158 ਕਰੋੜ ਰੁਪਏ ਦਾ ਮਾਮਲਾ ਦਰਜ

ਐਫ.ਆਈ.ਆਰ. ਅਨੁਸਾਰ, ਪੰਚਕੂਲਾ ਨਗਰ ਨਿਗਮ ਨੇ ਬੈਂਕ ਦੀ ਸੈਕਟਰ 11 ਬ੍ਰਾਂਚ ‘ਚ 145.03 ਕਰੋੜ ਰੁਪਏ ਦੀਆਂ 16 ਐਫ.ਡੀਜ਼ ਕਰਵਾਈਆਂ ਹੋਈਆਂ ਸਨ, ਜਿਨ੍ਹਾਂ ਦੀ ਮਿਆਦ ਪੂਰੀ ਹੋਣ ‘ਤੇ ਕੁੱਲ ਕੀਮਤ 158.02 ਕਰੋੜ ਰੁਪਏ ਬਣਦੀ ਸੀ। ਜਦੋਂ 16 ਫਰਵਰੀ ਨੂੰ 59.58 ਕਰੋੜ ਰੁਪਏ ਦੀਆਂ 11 ਐਫ.ਡੀਜ਼ ਮੈਚਿਓਰ ਹੋਈਆਂ, ਤਾਂ ਬੈਂਕ ਦੇ ਰਿਕਾਰਡ ਨਿਗਮ ਦੇ ਰਿਕਾਰਡ ਨਾਲ ਮੇਲ ਨਹੀਂ ਖਾ ਰਹੇ ਸਨ। ਇਸ ਤੋਂ ਇਲਾਵਾ, ਬੈਂਕ ‘ਚ ਨਿਗਮ ਦੇ 2 ਅਜਿਹੇ ਖਾਤੇ ਵੀ ਮਿਲੇ ਹਨ, ਜਿਨ੍ਹਾਂ ਦਾ ਰਿਕਾਰਡ ਨਗਰ ਨਿਗਮ ਕੋਲ ਮੌਜੂਦ ਹੀ ਨਹੀਂ ਸੀ।