Become a member

Get the best offers and updates relating to Liberty Case News.

― Advertisement ―

spot_img
spot_img
HomeBig Newsਇਨਸਾਨੀਅਤ ਸ਼ਰਮਸਾਰ! ਕੂੜਾ ਚੁੱਕਣ ਵਾਲੇ ਵਾਹਨ 'ਚ ਲੈ ਗਏ ਅਣਪਛਾਤੇ ਵਿਅਕਤੀ ਦੀ...

ਇਨਸਾਨੀਅਤ ਸ਼ਰਮਸਾਰ! ਕੂੜਾ ਚੁੱਕਣ ਵਾਲੇ ਵਾਹਨ ‘ਚ ਲੈ ਗਏ ਅਣਪਛਾਤੇ ਵਿਅਕਤੀ ਦੀ ਲਾਸ਼

 

ਫਗਵਾੜਾ ਫਗਵਾੜਾ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਲਾਵਾਰਿਸ ਲਾਸ਼ ਨੂੰ ਸਿਵਲ ਹਸਪਤਾਲ ਤੋਂ ਸ਼ਮਸ਼ਾਨਘਾਟ ਤੱਕ ਨਗਰ ਨਿਗਮ ਦੇ ਕੂੜਾ ਚੁੱਕਣ ਵਾਲੇ ਵਾਹਨ ਵਿੱਚ ਲਿਜਾਇਆ ਗਿਆ। ਇਨਸਾਨੀਅਤ ਨੂੰ ਸ਼ਰਮਸਾਰ ਕਰਦਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਦਿਨ ਪਹਿਲਾਂ ਰੇਲਵੇ ਟਰੈਕ ‘ਤੇ ਮ੍ਰਿਤਕ ਮਿਲੇ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਨੂੰ ਨਗਰ ਨਿਗਮ ਫਗਵਾੜਾ ਦੀ ਕੂੜਾ ਚੁੱਕਣ ਵਾਲੀ ਗੱਡੀ ਵਿਚ ਰੱਖ ਕੇ ਅੰਤਿਮ ਸੰਸਕਾਰ ਲਈ ਲਿਜਾਇਆ ਗਿਆ।  ਇਹ ਪੂਰੀ ਘਟਨਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਕਿਵੇਂ ਇਕ ਅਣਪਛਾਤੇ ਮ੍ਰਿਤਕ ਦੀ ਲਾਸ਼ ਨੂੰ ਕੂੜੇ ਵਾਲੀ ਗੱਡੀ ਵਿੱਚ ਸਸਕਾਰ ਲਈ ਲਿਜਾਇਆ ਜਾ ਰਿਹਾ ਹੈ।

 

 

ਉਕਤ ਅਧਿਕਾਰੀਆਂ ਕੋਲੋਂ ਜਦੋਂ ਪੁੱਛਿਆ ਗਿਆ ਕਿ ਉਹ ਕੂੜੇ ਵਾਲੇ ਵਾਹਨ ਵਿਚ ਲਾਵਾਰਿਸ਼ ਲਾਸ਼ ਨੂੰ ਪੋਸਟਮਾਰਮ ਤੋਂ ਬਾਅਦ ਅੰਤਿਮ ਸੰਸਕਾਰ ਕਰਨ ਲਈ ਕੂੜੇ ਵਾਲੇ ਵਾਹਨ ਵਿਚ ਰੱਖ ਕੇ ਕਿਉਂ ਲਿਜਾ ਰਹੇ ਹਨ? ਕੀ ਕੋਈ ਸਰਕਾਰੀ ਐਂਬੂਲੈਂਸ ਮੁਹੱਈਆ ਨਹੀਂ ਕਰਵਾਈ ਜਾਂਦੀ ਹੈ ? ਉਨ੍ਹਾਂ ਦਲੀਲ ਦਿੱਤੀ ਕਿ ਨਿਗਮ ਵੱਲੋਂ ਉਨ੍ਹਾਂ ਨੂੰ ਕੋਈ ਵਾਧੂ ਵਾਹਨ ਉਪਲੱਬਧ ਨਹੀਂ ਕਰਵਾਇਆ ਜਾਂਦਾ ਹੈ। ਇਸ ਲਈ ਮਜਬੂਰੀ ਵਿਚ ਉਨ੍ਹਾਂ ਨੂੰ ਲਾਵਾਰਿਸ ਲਾਸ਼ ਨੂੰ ਕੂੜੇ ਵਾਲੇ ਵਾਹਨ ਵਿਚ ਰਖ ਕੇ ਅੰਤਿਮ ਸੰਸਕਾਰ ਸਥਾਨ ਤੱਕ ਲਿਜਾਣਾ ਪੈ ਰਿਹਾ ਹੈ।