Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕਿਰਾਏ ਦੇ ਵਿਹੜਿਆਂ ਤੇ ਦੁਕਾਨਾਂ ’ਚ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ...

ਕਿਰਾਏ ਦੇ ਵਿਹੜਿਆਂ ਤੇ ਦੁਕਾਨਾਂ ’ਚ ਗੈਸ ਦੀ ਕਾਲਾਬਾਜ਼ਾਰੀ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, ਸਖ਼ਤ ਨਿਰਦੇਸ਼ ਜਾਰੀ

ਲੁਧਿਆਣਾ  ਉਦਯੋਗਿਕ ਨਗਰੀ ਦੇ ਵੱਖ-ਵੱਖ ਇਲਾਕਿਆਂ ’ਚ ਘਰੇਲੂ ਗੈਸ ਦੀ ਪਲਟੀ ਅਤੇ ਕਾਲਾਬਾਜ਼ਾਰੀ ਦੀ ਗੰਦੀ ਖੇਡ ਚਲਾਉਣ ਵਾਲੇ ਗੈਸ-ਮਾਫੀਆ ਨਾਲ ਹੀ ਹੁਣ ਮਾਫੀਆ ਨੂੰ ਕਿਰਾਏ ਦੀਆ ਦੁਕਾਨਾਂ ਅਤੇ ਵਿਹੜਿਆਂ ’ਚ ਕਮਰਾ ਦੇਣ ਵਾਲੇ ਮਾਲਕਾਂ ਦੀ ਵੀ ਹੁਣ ਖ਼ੈਰ ਨਹੀਂ, ਜੋ ਚੰਦ ਰੁਪਇਆਂ ਦੇ ਲਾਲਚ ’ਚ ਵਿਹੜਿਆਂ ਵਿਚ ਰਹਿਣ ਵਾਲੇ ਬਾਕੀ ਕਿਰਾਏਦਾਰਾਂ ਅਤੇ

ਆਮ ਜਨਤਾ ਦੀ ਜਾਨ-ਮਾਲ ਨੂੰ ਮੌਤ ਦੇ ਮੂੰਹ ’ਚ ਧੱਕਣ ’ਚ ਬਰਾਬਰ ਦੇ ਹਿੱਸੇਦਾਰ ਹਨ। ਇਥੇ ਦੱਸਣਾ ਜ਼ਰੂਰੀ ਹੋ ਗਿਆ ਹੈ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ’ਚ ਬੀਤੇ ਦਿਨੀਂ ਘਰੇਲੂ ਗੈਸ ਦੀ ਪਲਟੀ ਦੌਰਾਨ ਹੋਏ ਜਾਨਲੇਵਾ ਹਾਦਸਿਆਂ ਕਾਰਨ ਕਈ ਬੇਗੁਨਾਹ ਲੋਕਾਂ ਦੀ ਦਰਦਨਾਕ ਮੌਤ ਹੋਣ ਸਮੇਤ ਭਾਰੀ ਆਰਥਿਕ ਨੁਕਸਾਨ ਪੁੱਜਾ ਹੈ, ਜਿਸ ਸਬੰਧੀ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਆਮ ਜਨਤਾ ਵਿਚ ਲਗਾਤਾਰ

ਜੰਮ ਕੇ ਕਿਰਕਿਰੀ ਹੋ ਰਹੀ ਹੈ।ਇਸ ਗੰਭੀਰ ਮਾਮਲੇ ਨੂੰ ਲੈ ਕੇ ਲੁਧਿਆਣਾ ਐੱਲ. ਪੀ. ਜੀ. ਗੈਸ ਫੈੱਡਰੇਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਅਤੇ ਜਨ. ਸੈਕਟਰੀ ਅਰੁਣ ਅਗਰਵਾਲ ਵਲੋਂ ਬੀਤੇ ਦਿਨੀਂ ਪੁਲਸ ਕਮਿਸ਼ਨਰ ਨਾਲ ਵਿਸ਼ੇਸ਼ ਬੈਠਕ ਕਰ ਕੇ ਸ਼ਹਿਰ ਭਰ ’ਚ ਬੰਬਨੁਮਾ ਦੇਸੀ ਗੈਸ ਸਿਲੰਡਰਾਂ ਦੀ ਗੈਰ-ਕਾਨੂੰਨੀ ਵਿਕਰੀ ਦਾ ਧੰਦਾ ਚਲਾ ਰਹੇ ਦੁਕਾਨਦਾਰਾਂ ਸਮੇਤ ਘਰੇਲੂ ਗੈਸ ਦੀ ਪਲਟੀ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਗੈਸ-ਮਾਫੀਆ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਮੁੱਦਾ ਉਠਾਇਆ ਹੈ,

ਜਿਸ ਸਬੰਧੀ ਜੁਆਇੰਟ ਪੁਲਸ ਕਮਿਸ਼ਨਰ ਰੁਪਿੰਦਰ ਸਿੰਘ ਵਲੋਂ ਗੈਸ ਮਾਫੀਆ ਨੂੰ ਆਪਣੀਆਂ ਗਲਤ ਹਰਕਤਾਂ ਤੋਂ ਬਾਜ਼ ਆਉਣ ਜਾਂ ਫਿਰ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਸਬੰਧੀ ਸਖਤ ਲਫਜ਼ਾਂ ’ਚ ਚਿਤਾਵਨੀ ਦਿੱਤੀ ਗਈ ਹੈ।