Become a member

Get the best offers and updates relating to Liberty Case News.

― Advertisement ―

spot_img
spot_img
HomeBig Newsਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ...

ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ

 

ਵੈੱਬ ਡੈਸਕ- ਦੁਨੀਆ ਦੇ ਸਭ ਤੋਂ ਮਸ਼ਹੂਰ ਭਵਿੱਖ ਦੱਸਣ ਵਾਲਿਆਂ ‘ਚੋਂ ਇਕ ਨਾਸਤ੍ਰੇਦਮਸ ਦੀਆਂ ਭਵਿੱਖਵਾਣੀਆਂ ਸਦੀਆਂ ਤੋਂ ਚਰਚਾ ਦਾ ਵਿਸ਼ਾ ਰਹੀਆਂ ਹਨ। ਲਗਭਗ 460 ਸਾਲ ਪਹਿਲਾਂ ਲਿਖੀਆਂ ਗਈਆਂ ਇਨ੍ਹਾਂ ‘ਭਵਿੱਖਬਾਣੀਆਂ’ ‘ਚੋਂ ਕਈ ਇਤਿਹਾਸਕ ਘਟਨਾਵਾਂ—ਜਿਵੇਂ 9/11 ਹਮਲਾ, ਪਰਮਾਣੂ ਹਮਲੇ, ਹਿਟਲਰ ਤੇ ਪ੍ਰਿੰਸੈਸ ਡਾਇਨਾ ਦੀਆਂ ਘਟਨਾਵਾਂ ਹੈਰਾਨੀਜਨਕ ਤੌਰ ‘ਤੇ ਸੱਚ ਸਾਬਤ ਹੋਈਆਂ। ਹੁਣ ਨਾਸਤ੍ਰੇਦਮਸ ਦੀਆਂ ਕੁਝ ਭਵਿੱਖਬਾਣੀਆਂ 2025 ਦੇ ਅੰਤ ਤੱਕ ਭਾਰਤ ਸਮੇਤ ਦੁਨੀਆ ‘ਤੇ ਮੰਡਰਾਉਣ ਵਾਲੇ ਵੱਡੇ ਖਤਰਿਆਂ ਦੀ ਚਿਤਾਵਨੀ ਦੇ ਰਹੀਆਂ ਹਨ।

ਭਾਰਤ ਨੂੰ ਲੈ ਕੇ ਸਭ ਤੋਂ ਡਰਾਉਣੀ ਭਵਿੱਖਵਾਣੀ

ਨਾਸਤ੍ਰੇਦਮਸ ਨੇ ਭਾਰਤ ਦੇ ਭਵਿੱਖ ਨੂੰ ਇਕ ਸ਼ਕਤੀਸ਼ਾਲੀ ਦੇਸ਼ ਵਜੋਂ ਦਰਸਾਇਆ ਹੈ, ਪਰ ਇਕ ਭਵਿੱਖਵਾਣੀ ਬਹੁਤ ਖਤਰਨਾਕ ਹੈ। ਉਸ ਨੇ ਇਸ਼ਾਰਾ ਕੀਤਾ ਕਿ ਭਾਰਤ 2 ਮੋਰਚਿਆਂ ‘ਤੇ ਜੰਗ ਦਾ ਸਾਹਮਣਾ ਕਰ ਸਕਦਾ ਹੈ।

ਚੀਨ ਅਤੇ ਪਾਕਿਸਤਾਨ ਦਾ ਇਕੱਠਾ ਹਮਲਾ: ਭਵਿੱਖਵਾਣੀ ਅਨੁਸਾਰ ਚੀਨ ਅਤੇ ਪਾਕਿਸਤਾਨ ਭਾਰਤ ‘ਤੇ ਇੱਕਠੇ ਹਮਲਾ ਕਰ ਸਕਦੇ ਹਨ।

ਜੰਗ ਦੀ ਸ਼ੁਰੂਆਤ ਚੀਨ ਕਰੇਗਾ: ਇਸ ਨੂੰ ਤੀਜੇ ਵਿਸ਼ਵ ਯੁੱਧ ਦੀ ਚਿੰਗਾੜੀ ਮੰਨਿਆ ਗਿਆ ਹੈ।

ਗੰਗਾ ਦੇ ਕਿਨਾਰੇ ਵੱਡੀ ਜੰਗ: ਨਾਸਤ੍ਰੇਦਮਸ ਨੇ ਇਹ ਵੀ ਸੰਕੇਤ ਦਿੱਤਾ ਕਿ ਗੰਗਾ ਨਦੀ ਦੇ ਕਿਨਾਰੇ ਇਕ ਵੱਡੀ ਜੰਗ ਹੋ ਸਕਦੀ ਹੈ।