Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਦੇਸ਼ੋਂ ਮਿਲੀ ਖ਼ਬਰ ਨੇ ਪੁਆਏ ਵੈਣ! ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਵਿਦੇਸ਼ੋਂ ਮਿਲੀ ਖ਼ਬਰ ਨੇ ਪੁਆਏ ਵੈਣ! ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

 

 

ਲੋਹੀਆਂ -ਅਮਰੀਕਾ ਦੇ ਸੂਬੇ ਇੰਡੀਆਨਾ ’ਚ ਰਹਿੰਦੇ ਲੋਹੀਆਂ ਦੇ 37 ਸਾਲਾ ਨੌਜਵਾਨ ਦੀ ਅਚਾਨਕ ਕੰਮ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਦੁੱਖ਼ਦਾਈ ਖ਼ਬਰ ਤੋਂ ਬਾਅਦ ਸ਼ਹਿਰ ਵਾਸੀਆਂ ਦਾ ਗਗਨ ਦੇ ਘਰ ਪੁੱਜ ਕੇ ਅਫਸੋਸ ਪ੍ਰਗਟ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਮ੍ਰਿਤਕ ਗਗਨ ਕਟਾਰੀਆ ਦੇ ਭਰਾ ਪੰਕਜ ਕਟਾਰੀਆ ਅਤੇ ਚਾਚਾ ਰਜਿੰਦਰ ਕਟਾਰੀਆ ਨੇ ਦਿੰਦੇ ਹੋਏ ਦੱਸਿਆ ਕਿ ਬੀਤੇ ਐਤਵਾਰ ਜਦੋਂ ਇੰਡੀਆਨਾ ਸੂਬੇ ਦੇ ਇਕ ਸ਼ਹਿਰ ਦੇ ਸਟੋਰ ’ਤੇ ਗਗਨ ਕਟਾਰੀਆ ਕੰਮ ਕਰ ਰਿਹਾ ਸੀ ਅਤੇ ਕੰਮ ਕਰਨ ਦੌਰਾਨ ਅਚਾਨਕ ਉਸ ਨੂੰ ਸਾਈਲੈਂਟ ਹਾਰਟ ਅਟੈਕ ਆ ਗਿਆ ਅਤੇ ਫ਼ਰਸ਼ ‘ਤੇ ਡਿੱਗ ਪਿਆ।

ਇਹ ਅਟੈਕ ਇੰਨਾ ਖ਼ਤਰਨਾਕ ਸੀ ਕਿ ਉਹ ਮੁੜ ਉੱਠ ਹੀ ਨਹੀਂ ਸਕਿਆ ਭਾਵੇਂ ਸਟੋਰ ’ਤੇ ਕੰਮ ਕਰਦੇ ਉਸ ਦੇ ਸਾਥੀ ਵਰਕਰਾਂ ਨੇ ਮੁੱਢਲੀ ਸਹਾਇਤਾ ਦੇ ਕੇ ਉਸ ਦੀ ਜਾਨ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗਗਨ ਕਟਾਰੀਆ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਗਗਨ ਦੀ ਪਤਨੀ ਲੋਹੀਆਂ ’ਚ ਹੀ ਰਹਿ ਰਹੀ ਹੈ ਅਤੇ ਉਸ ਦੇ ਜਲਦ ਵਤਨ ਵਾਪਸੀ ਦੀ ਉਡੀਕ ਕਰਦੀ ਰਹਿੰਦੀ ਸੀ।