Become a member

Get the best offers and updates relating to Liberty Case News.

― Advertisement ―

spot_img
spot_img
HomeBreaking News7 ਸਾਲ ਦੇ ਇਸ਼ਾਂਕ ਨੇ ਰਚਿਆ ਇਤਿਹਾਸ, ਸ਼੍ਰੀਲੰਕਾ ਤੋਂ ਤੈਰ ਕੇ ਪਹੁੰਚਿਆ...

7 ਸਾਲ ਦੇ ਇਸ਼ਾਂਕ ਨੇ ਰਚਿਆ ਇਤਿਹਾਸ, ਸ਼੍ਰੀਲੰਕਾ ਤੋਂ ਤੈਰ ਕੇ ਪਹੁੰਚਿਆ ਭਾਰਤ

 

 

ਰਾਂਚੀ- ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਰਹਿਣ ਵਾਲੇ ਇਸ਼ਾਂਕ ਸਿੰਘ ਨੇ ਸਮੁੰਦਰ ਦੀਆਂ ਲਹਿਰਾਂ ‘ਤੇ ਫਤਿਹ ਹਾਸਲ ਕਰਕੇ ਇਤਿਹਾਸ ਦੇ ਪੰਨਿਆਂ ‘ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਜਵਾਹਰ ਵਿੱਦਿਆ ਮੰਦਰ, ਸ਼ਿਆਮਲੀ ਦੇ ਤੀਜੀ ਜਮਾਤ ਦੇ ਵਿਦਿਆਰਥੀ ਇਸ਼ਾਂਕ ਨੇ ਭਾਰਤ ਅਤੇ ਸ਼੍ਰੀਲੰਕਾ ਦੇ ਵਿਚਕਾਰ ਸਥਿਤ ਪਾਕ ਸਟ੍ਰੇਟ (Palk Strait) ਨੂੰ ਤੈਰ ਕੇ ਪਾਰ ਕੀਤਾ ਹੈ। ਇਸ਼ਾਂਕ ਨੇ 30 ਅਪ੍ਰੈਲ ਨੂੰ ਸ਼੍ਰੀਲੰਕਾ ਦੇ ਤਲਾਈਮਨਾਰ ਤੋਂ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਤਾਮਿਲਨਾਡੂ ਦੇ ਧਨੁਸ਼ਕੋਡੀ ਤੱਕ 29 ਕਿਲੋਮੀਟਰ ਦਾ ਚੁਣੌਤੀਪੂਰਨ ਸਫ਼ਰ ਸਿਰਫ਼ 9 ਘੰਟੇ ਅਤੇ 50 ਮਿੰਟਾਂ ‘ਚ ਤੈਅ ਕੀਤਾ।

 

ਰੋਜ਼ਾਨਾ 7-8 ਘੰਟੇ ਚੱਲਦੀ ਸੀ ਟਰੇਨਿੰਗ

ਇਸ਼ਾਂਕ ਦੀ ਮਾਂ ਮਨੀਸ਼ਾ ਅਨੁਸਾਰ, ਇਸ ਸਫਲਤਾ ਦੇ ਪਿੱਛੇ ਮਹੀਨਿਆਂ ਦੀ ਸਖ਼ਤ ਸਿਖਲਾਈ ਹੈ, ਜੋ ਰੋਜ਼ਾਨਾ 7 ਤੋਂ 8 ਘੰਟੇ ਚੱਲਦੀ ਸੀ। ਉਨ੍ਹਾਂ ਦੱਸਿਆ ਕਿ ਇਸ਼ਾਂਕ ਤਿੰਨ ਸਾਲ ਦੀ ਉਮਰ ਤੋਂ ਤੈਰਾਕੀ ਕਰ ਰਿਹਾ ਹੈ। ਉਨ੍ਹਾਂ ਦੱਸਿਆ,”ਇਸ਼ਾਂਕ ਪਹਿਲਾਂ ਰਾਂਚੀ ਦੇ ਵੱਖ-ਵੱਖ ਸਵੀਮਿੰਗ ਪੂਲ ‘ਚ ਟਰੇਨਿੰਗ ਕਰਦਾ ਸੀ ਪਰ ਪਿਛਲੇ ਛੇ ਮਹੀਨਿਆਂ ਤੋਂ ਉਸ ਨੇ ਖ਼ਾਸ ਤੌਰ ‘ਤੇ ਪਾਕਿ ਸਟ੍ਰੇਟ ਦੀ ਤਿਆਰੀ ਲਈ ਧੁਰਵਾ ਡੈਮ ‘ਚ ਖੁੱਲ੍ਹੇ ਪਾਣੀ ‘ਚ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ ਸੀ।”

 

ਹੋਰ ਵੀ ਉਪਲੱਬਧੀਆਂ ਹਾਸਲ ਕਰਨਾ ਚਾਹੁੰਦਾ ਹਾਂ : ਇਸ਼ਾਂਕ

ਇਸ਼ਾਂਕ ਜੋ ਸ਼ੁੱਕਰਵਾਰ ਸ਼ਾਮ ਨੂੰ ਰਾਂਚੀ ਪਰਤਿਆ ਨੇ ਕਿਹਾ ਕਿ ਤੈਰਾਕੀ ਪੂਰੀ ਕਰਨ ਤੋਂ ਬਾਅਦ ਉਹ ਬਹੁਤ ਉਤਸ਼ਾਹਤ ਹੈ ਅਤੇ ਹੁਣ ਹੋਰ ਵੀ ਵੱਡੇ ਟੀਚੇ ਹਾਸਲ ਕਰਨ ਦੀ ਸੋਚ ਰਿਹਾ ਹੈ। ਉਸ ਨੇ ਕਿਹਾ,”ਮੈਂ ਲਗਾਤਾਰ ਬਿਹਤਰ ਕਰਨਾ ਚਾਹੁੰਦਾ ਹਾਂ ਅਤੇ ਹੋਰ ਵੀ ਉਪਲੱਬਧੀਆਂ ਹਾਸਲ ਕਰਨਾ ਚਾਹੁੰਦਾ ਹਾਂ। ਮੇਰਾ ਸੁਪਨਾ ਹੈ ਕਿ ਮੈਂ ਪਾਕਿ ਸਟ੍ਰੇਟ ਨੂੰ ਦੋਵੇਂ ਪਾਸਿਓਂ ਤੈਰ ਕੇ ਪਾਰ ਕਰਾਂ।”